*ਬਹੁਜਨ ਸਮਾਜ ਪਾਰਟੀ ਨੇ ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ ਮਾਮਲਿਆ ਦਾ ਇੰਚਾਰਜ ਕੀਤਾ ਨਿਯੁਕਤ*

देश पंजाब
Spread the love

ਚੰਡੀਗੜ੍ਹ (ਦਾ ਮਿਰਰ ਪੰਜਾਬ)-ਰਣਧੀਰ ਸਿੰਘ ਬੈਨੀਵਾਲ,ਕੇਂਦਰੀ ਸੂਬਾ ਇੰਚਾਰਜ,ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਅਨੁਸਾਰ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਸਤਿਕਾਰਯੋਗ ਭੈਣ ਕੁਮਾਰੀ ਮਾਇਆਵਤੀ ਜੀ (ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ, ਸਾਬਕਾ ਸੰਸਦ ਮੈਂਬਰ) ਜੀ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਡਾ: ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ ਮਾਮਲਿਆ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਰਣਧੀਰ ਸਿੰਘ ਬੈਨੀਵਾਲ ਕੇਂਦਰ ਤੋਂ ਇੰਚਾਰਜ ਵਜੋਂ ਜਾਰੀ ਰਹਿਣਗੇ।
ਹੁਣ ਸੂਬਾ ਪੱਧਰ ‘ਤੇ ਸਿਰਫ਼ ਤਿੰਨ ਸਥਾਨਿਕ ਸੂਬਾ ਇੰਚਾਰਜ ਹੋਣਗੇ, ਜਿਨ੍ਹਾਂ ‘ਚ ਪਹਿਲੇ ਡਾ: ਅਵਤਾਰ ਸਿੰਘ ਕਰੀਮਪੁਰੀ, ਦੂਜੇ ਵਿਧਾਇਕ ਡਾ: ਨਛੱਤਰਪਾਲ ਅਤੇ ਤੀਜੇ ‘ਤੇ ਅਜੀਤ ਸਿੰਘ ਭੈਣੀ ਨਿਯੁਕਤ ਕੀਤੇ ਗਏ ਹਨ | ਉਪਰੋਕਤ ਚਾਰੇ ਸੂਬਾ ਇੰਚਾਰਜ ਸਾਂਝੇ ਤੌਰ ‘ਤੇ ਚੰਡੀਗੜ੍ਹ ਦਾ ਚਾਰਜ ਵੀ ਸੰਭਾਲਣਗੇ।
ਸ੍ਰੀ ਵਿਪੁਲ ਕੁਮਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਦੀ ਬਜਾਏ ਹਿਮਾਚਲ ਪ੍ਰਦੇਸ਼ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸ੍ਰੀ ਰਣਧੀਰ ਸਿੰਘ ਬੈਨੀਵਾਲ ਵੀ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਵਜੋਂ ਕੰਮ ਕਰਦੇ ਰਹਿਣਗੇ। ਸੂਬਾ ਪ੍ਰਧਾਨ ਸ਼੍ਰੀ ਜਸਵੀਰ ਸਿੰਘ ਗੜ੍ਹੀ ਆਪਣੇ ਅਹੁਦੇ ‘ਤੇ ਬਣੇ ਰਹਿਣਗੇ।

Leave a Reply

Your email address will not be published. Required fields are marked *