*ਕੈਪਟਨ ਸੰਧੂ ਨੇ ਸਿਧਵਾ ਬੇਟ ਵਿਖੇ ਚੇਅਰਮੈਨ ਟੀਟੂ ਤੇ ਹੋਰ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ*

Uncategorized
Spread the love

ਮੁੱਲਾਂਪੁਰ ਦਾਖਾ/ ਸਿੱਧਵਾ ਬੇਟ 04 ਫਰਵਰੀ (ਦਾ ਮਿਰਰ ਪੰਜਾਬ ) – ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿਚ ਮਾਰਕੀਟ ਕਮੇਟੀ ਸਿੱਧਵਾ ਬੇਟ ਦੇ ਚੇਅਰਮੈਨ ਸੁਰਿੰਦਰ ਸਿੰਘ ਟੀਟੂ ਦੀ ਅਗਵਾਈ ਵਿੱਚ ਮੀਟਿੰਗ ਹੋਈ ਜਿਸ ਵਿੱਚ ਕੈਪਟਨ ਸੰਦੀਪ ਸਿੰਘ ਸੰਧੂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਚੇਅਰਮੈਨ ਤੇ ਹੋਰ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਚੋਣਾਂ ਸਬੰਧੀ ਗੱਲਬਾਤ ਕੀਤੀ।

       ਚੇਅਰਮੈੈਨ ਸੁਰਿੰਦਰ ਸਿੰਘ ਟੀਟੂ ਨੇ ਕਿਹਾ ਕਿ ਕੈਪਟਨ ਸੰਧ ਨੂੰ ਹਲਕਾ ਦਾਖਾ ਤੋਂ ਜਿਤਾਉਣ ਲਈ ਮੁੜ ਯੋਜਨਾਬੰਦ ਤਰੀਕੇ ਨਾਲ ਮੈਦਾਨ ਵਿਚ ਨਿੱਤਰ ਪਿਆ ਹੈ। ਚੇਅਰਮੈਨ ਟੀਟੂ ਨੇ ਕਿਹਾ ਕਿ ਹਲਕਾ ਦਾਖਾ ਦੇ ਪਿੰਡਾਂ ਨੂੰ ਜ਼ੋਨਾਂ ਵਿਚ ਵੰਡ ਕੇ ਭਖਾਈ ਚੋਣ ਮੁਹਿੰਮ ਵਿਰੋਧੀਆਂ ‘ਤੇ ਭਾਰੀ ਪੈਣ ਲੱਗੀ ਹੈ, ਕਿਉਂਕਿ ਕੈਪਟਨ ਸੰਧੂ ਹਲਕੇ ਦੇ ਦੁੱਖਾਂ-ਸੁੱਖਾਂ ਦਾ ਸਾਂਝੀ ਬਣਕੇ ਹਲਕੇ ਵਿੱਚ ਵਿਚਰ ਰਿਹਾ ਹੈ, ਜਿਸ ਨੇ ਢਾਈ ਵਰ੍ਹੇ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਨਾਲ ਪਿੰਡਾਂ ਨੂੰ ਜਿੱਥੇ ਆਧੁਨਿਕ ਸਹੁੂਲਤਾਂ ਮੁਹੱਈਆਂ ਹੋਈਆਂ ਹਨ, ਉੱਥੇ ਪਿੰਡਾਂ ਨੂੰ ਆਧੁਨਿਕ ਸੜਕਾਂ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਿਕਾਸ ਪੱਖੀ ਸੋਚ ਦੇ ਕਾਇਲ ਹੋਏ ਪੰਜਾਬੀ ਮੁੜ ਕਾਂਗਰਸ ਦੇ ਹੱਕ ਵਿਚ ਫ਼ਤਵਾ ਦੇਣਗੇ। ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਰਵਿੰਦਰ ਕੁਮਾਰ, ਰਾਜੇਸ਼ ਕੁਮਾਰ, ਰਾਕੇਸ ਕੁਮਾਰ, ਪੁਨੀਤ ਸਿੰਘ ਤੇ ਹੋਰ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *