ਪੈਰਿਸ 30 ਜਨਵਰੀ ( ਪੱਤਰ ਪ੍ਰੇਰਕ ) ਬੀਤੇ ਦਿਨ ਫਰਾਂਸ ਤੋਂ ਭਾਰਤ ਗਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਸਰਦਾਰ ਇਕਬਾਲ ਸਿੰਘ ਭੱਟੀ ਨੇ ਉਚੇਚੇ ਤੌਰ ਤੇ ਮੁਹਾਲੀ ਪਹੁੰਚ ਕੇ ਪੰਜਾਬ ਯੂਥ (ਸ਼੍ਰੋਮਣੀ ਅਕਾਲੀ ਦਲ ) ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਖਾਸ ਮੁਲਾਕਾਤ ਕੀਤੀ ਅਤੇ ਪਾਰਟੀ ਨੂੰ ਯੂਰਪ ਵਿੱਚ ਕਿਵੇਂ ਕਾਮਯਾਬ ਕੀਤਾ ਜਾਵੇ ਬਾਰੇ ਵਿਚਾਰ ਵਟਾਂਦਰਾ ਕੀਤਾ | ਸਰਦਾਰ ਝਿੰਜਰ ਨੇ ਵੀ ਸੰਖੇਪ ਜਿਹੀ ਮਿਲਣੀ ਦੌਰਾਨ ਐੱਨ ਆਰ ਆਈਜ ਦੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਸਾਹਿਤ ਗੱਲਬਾਤ ਕੀਤੀ ਅਤੇ ਉਸ ਦੇ ਹੱਲ ਵਾਸਤੇ ਯੂਰਪ ਪਹੁੰਚ ਕੇ ਠੋਸ ਰੂਪ ਰੇਖਾ ਤਿਆਰ ਕਰਨ ਦਾ ਵਾਅਦਾ ਕੀਤਾ | ਝਿੰਜਰ ਸਾਹਿਬ ਨੇ ਇਹ ਬੇਨਤੀ ਵੀ ਕਿ ਜਿਹੜੇ ਜਿਹੜੇ ਐੱਨ ਆਰ ਆਈਜ ਪੰਜਾਬ ਯਾਤਰਾ ਵਿੱਚ ਪਹੁੰਚ ਸਕਦੇ ਹਨ ਉਹ ਜਰੂਰ ਪਹੁੰਚਣ ਅਤੇ ਜਿਹੜੇ ਨਹੀਂ ਪਹੁੰਚ ਸਕਦੇ ਉਹ ਉੱਥੇ ਰਹਿ ਕੇ ਪਾਰਟੀ ਦੇ ਸਪੋਰਟਰਾਂ ਨੂੰ ਸਹੀ ਦਿਸ਼ਾ ਦਿਖਾਉਂਣ ਦਾ ਉਪਰਾਲਾ ਕਰਨ, ਤਾਂ ਕਿ ਪੰਜਾਬ ਵਿੱਚੋਂ ਭਗਵੰਤ ਮਾਨ ਦੀ ਸਰਕਾਰ ਦਾ ਭੋਗ ਪੁਆ ਕੇ ਅਸੀਂ ਸਾਰੇ ਜਣੇ ਰਲ ਮਿਲ ਕੇ ਪੰਜਾਬੀਆਂ ਨੂੰ ਸਹੀ ਇਨਸਾਫ਼ ਦੁਆ ਸਕੀਏ |





