ਪੈਰਿਸ (ਭੱਟੀ ਫਰਾਂਸ ) ਫਰਾਂਸ ਨਿਵਾਸੀ ਭਾਈ ਕੁਲਦੀਪ ਸਿੰਘ ਜੀ ਖਾਲਸਾ, ਜਿਨ੍ਹਾਂ ਦੇ ਗ੍ਰਹਿ ਵਿਖ਼ੇ, ਜਲਪਾਣ ਕਰਨ ਵਾਸਤੇ, ਕਥਾ ਵਾਚਕ ਭਾਈ ਸਰਬਜੀਤ ਸਿੰਘ ਉਚੇਚੇ ਤੌਰ ਤੇ ਪਹੁੰਚੇ ਸਨ, ਬਾਰੇ ਜਾਣਕਾਰੀ ਦਿੰਦੇ ਹੋਏ ਭਾਈ ਖਾਲਸਾ ਨੇ ਕਿਹਾ ਕਿ ਭਾਈ ਸਾਹਿਬ ਪਿਛਲੇ ਇੱਕ ਹਫਤੇ ਤੋਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਵਿਖ਼ੇ ਹਰ ਰੋਜ ਸ਼ਾਮ ਨੂੰ ਕਥਾ ਪਰਵਾਹ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ | ਆਪਣੇ ਇਸ ਫਰਾਂਸ ਦੌਰੇ ਦੌਰਾਨ ਭਾਈ ਸਾਹਿਬ ਨੇ ਕਈ ਪਰਿਵਾਰਾਂ ਦੇ ਗ੍ਰਹਿ ਵਿਖ਼ੇ ਚਰਨ ਪਾਏ ਅਤੇ ਜਲਪਾਣ ਕੀਤਾ | ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਨੂੰ ਅਖੀਰਲੇ ਦਿਨ ਕਥਾ ਸਮਾਪਤੀ ਉਪਰੰਤ ਗੁਰੂ ਘਰ ਦੀ ਬਖਸ਼ਿਸ਼ ਸ਼੍ਰੀ ਸਿਰੋਪਾਏ ਦੇ ਕੇ ਸਨਮਾਨਿਤ ਕੀਤਾ ਅਤੇ ਬੇਨਤੀ ਕੀਤੀ ਕਿ ਭਵਿੱਖ ਵਿੱਚ ਜਦੋਂ ਵੀ ਵਕਤ ਲੱਗਾ, ਫਰਾਂਸ ਦੀਆਂ ਸੰਗਤਾਂ ਨੂੰ ਜਰੂਰ ਦਰਸ਼ਨ ਦੇਣਾ, ਜਿਸ ਬਾਰੇ ਭਾਈ ਸਾਹਿਬ ਨੇ ਵੀ ਵਾਅਦਾ ਕੀਤਾ ਕਿ ਉਹ ਜਰੂਰ ਵਾਪਿਸ ਆ ਕੇ ਸੰਗਤਾਂ ਦੀ ਸੇਵਾ ਕਥਾ ਰਾਹੀਂ ਕਰਨਗੇ |





