*ਜਲੰਧਰ ਵੈਸਟ ’ਚ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ’ਚ ਰੋਡ ਸ਼ੋਅ*

Uncategorized
Spread the love

ਜਲੰਧਰ( ਜਸਪਾਲ ਕੈਂਥ)- ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ’ਚ ਅੱਜ ਜਲੰਧਰ ਵੈਸਟ ’ਚ ਵੱਡਾ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਐਡਵੋਕੇਟ ਬਲਵਿੰਦਰ ਕੁਮਾਰ ਦਾ ਫੁੱਲ ਬਰਸਾ ਕੇ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਉਣ ਦਾ ਭਰੋਸਾ ਦਿੱਤਾ।

ਬਸਪਾ ਦਾ ਰੋਡ ਸ਼ੋਅ ਕੜ੍ਹੀ ਵਾਲਾ ਚੌਕ, ਬਸਤੀ ਦਾਨਿਸ਼ਮੰਦਾ ਤੋਂ ਸ਼ੁਰੂ ਹੋਇਆ। ਇਸ ਮੌਕੇ ਰਾਹ ’ਚ ਲੋਕਾਂ ਨੇ ਐਡਵੋਕੇਟ ਬਲਵਿੰਦਰ ਕੁਮਾਰ ਦਾ ਭਰਵਾਂ ਸਵਾਗਤ ਕੀਤਾ। ਰੋਡ ਸ਼ੋਅ ਤੋਂ ਬਾਅਦ ਉਨ੍ਹਾਂ ਨੇ ਬਸਤੀ ਦਾਨਿਸ਼ਮੰਦਾ ਵਿਖੇ ਵੱਡਾ ਚੋਣ ਜਲਸਾ ਕੀਤਾ। ਇਸ ਮੌਕੇ ਸੰਬੋਧਿਤ ਕਰਦੇ ਹੋਏ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਵੋਟਰਾਂ ਨੇ ਬਦਲ-ਬਦਲ ਕੇ ਜਿਨ੍ਹਾਂ ਵੀ ਪਾਰਟੀਆਂ ਨੂੰ ਸੱਤਾ ’ਤੇ ਬਿਠਾਇਆ, ਉਨ੍ਹਾਂ ਨੇ ਲੋਕਾਂ ਨੂੰ ਬਦਹਾਲੀ ਵੱਲ ਧੱਕਣ ਦਾ ਕੰਮ ਕੀਤਾ। ਇਸੇ ਕਰਕੇ ਜਲੰਧਰ ਦੇ ਲੋਕ ਅੱਜ ਮੁਸ਼ਿਕਲਾਂ ’ਚ ਘਿਰੇ ਨਜ਼ਰ ਆਉਂਦੇ ਹਨ। ਮਾੜੀਆਂ ਨੀਤੀਆਂ ਲਾਗੂ ਕਰਕੇ ਲੋਕਾਂ ਤੋਂ ਸਿਹਤ, ਸਿੱਖਿਆ, ਰੁਜ਼ਗਾਰ ਖੋਇਆ ਜਾ ਰਿਹਾ ਹੈ। ਹਵਾ-ਪਾਣੀ ਸਾਫ ਨਹੀਂ ਰਹਿ ਗਏ ਹਨ। ਵਿਗੜਦੀ ਕਾਨੂੰਨ ਵਿਵਸਥਾ ਕਰਕੇ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੋਕਾਂ ਲਈ ਸੁਰੱਖਿਅਤ ਮਾਹੌਲ ਹੋਵੇ, ਜਲੰਧਰ ਵਿਕਾਸ ਦੇ ਰਾਹ ਵੱਲ ਤੁਰੇ, ਲੋਕ ਬਿਨਾਂ ਕਿਸੇ ਡਰ ਦੇ ਘਰੋਂ ਬਾਹਰ ਘੁੰਮ ਸਕਣ, ਦੁਕਾਨਦਾਰਾਂ-ਵਪਾਰੀਆਂ ਲਈ ਕਾਰੋਬਾਰੀ ਮਾਹੌਲ ਹੋਵੇ ਅਤੇ ਕਿਸਾਨਾਂ-ਕਿਰਤੀਆਂ, ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋਵੇ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਲੋਕ ਉਨ੍ਹਾਂ ਨੂੰ ਇੱਕ ਮੌਕਾ ਜ਼ਰੂਰ ਦੇਣ, ਉਹ ਉਨ੍ਹਾਂ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ।

Leave a Reply

Your email address will not be published. Required fields are marked *