*ਫਰਾਂਸ ਦੇ ਗੁਰਦੁਆਰਿਆਂ ਦੀ ਸਾਧ ਸੰਗਤ ਦੀ ਬਦੌਲਤ ਹੀ ਫਰਾਂਸ ਵਿੱਚ ਇਸ ਸਾਲ ਹੁਣ ਤੱਕ ਹੋਈਆਂ ਸੋਲਾਂ ਮੌਤਾਂ ਦਾ ਕਿਰਿਆ ਕਰਮ ਕਰਨ ਵਿੱਚ ਸੰਸਥਾ ਸਫਲ ਹੋਈ–ਸਚਾਈ*

Uncategorized
Spread the love

ਦੋ ਹਜਾਰ ਚੌਵੀ ਵਿੱਚ ਫਰਾਂਸ ‘ਚ ਸਿਰਫ ਸਾਢੇ ਚਾਰ ਮਹੀਨਿਆਂ ਵਿੱਚ ਹੀ ਹੋਈਆਂ ਸੋਲਾਂ ਮੌਤਾਂ, ਜਿਨ੍ਹਾਂ ਵਿੱਚੋਂ ਬਾਰਾਂ ਦੀ ਮੌਤ, ਹਾਰਟ ਅਟੈਕ ਨਾਲ ਹੋਈ —ਭੱਟੀ ਫਰਾਂਸ | 

ਇਨ੍ਹਾਂ ਸੋਲਾਂ ਵਿੱਚੋਂ, ਰਾਕੇਸ਼ ਕੁਮਾਰ, ਕਮਲਜੀਤ ਸਿੰਘ ਅਤੇ ਰਿੰਕੂ ਤੋਂ ਬਿਨਾਂ ਸਾਰਿਆਂ ਦਾ ਜਾਂ ਤਾਂ ਸਸਕਾਰ ਹੋ ਚੁੱਕਾ ਹੈ, ਜਾਂ ਫਿਰ ਉਨ੍ਹਾਂ ਦੀਆਂ ਮਿਰਤਕ ਦੇਹਾਂ ਭਾਰਤ ਭੇਜੀਆਂ ਜਾ ਚੁੱਕੀਆਂ ਹਨ—–ਚੀਮਾ ਬੇਗੋਵਾਲ |

ਵੀਰਵਾਰ ਤੇਈ ਮਈ ਨੂੰ ਰਤਨ ਸਿੰਘ 78 ਦਾ ਸਸਕਾਰ ਦੁਪਹਿਰੋਂ ਬਾਅਦ ਦੋ ਵਜੇ , ਜਦਕਿ ਵਰਿੰਦਰ ਸਿੰਘ 32 ਦਾ ਸਸਕਾਰ ਵੀ ਇਸੇ ਦਿਨ ਹੀ ਫਰਾਂਸ ਵਿੱਚ ਸਵੇਰੇ ਸਾਢੇ ਦਸ ਵਜੇ ਹੋਵੇਗਾ |

 

ਪੈਰਿਸ 20 ਮਈ (ਜਸਪਾਲ ਕੈਂਥ) ਫਰਾਂਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਬੜੇ ਦੁਖੀ ਹਿਰਦੇ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੌ ਹਜਾਰ ਚੌਵੀ ਦਾ ਇਹ ਸਾਲ ਭਾਰਤੀ ਨੌਜੁਆਨਾਂ ਵਾਸਤੇ ਬਹੁਤ ਹੀ ਮਾੜਾ ਚੜਿਆ ਹੈ | ਜਨਵਰੀ ਤੋਂ ਲੇ ਕੇ ਹੁਣ ਤੱਕ ਸੋਲਾਂ ਭਾਰਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ, ਜ਼ੋ ਕਿ ਚਿੰਤਾ ਵਾਲੀ ਗੱਲ ਹੈ | ਜ਼ੇਕਰ ਫਰਾਂਸ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਅਤੇ ਸਾਧ ਸੰਗਤ ਸਾਥ ਨਾ ਦੇਣ ਤਾਂ ਬਹੁਤ ਮੁਸ਼ਕਿਲ ਪੇਸ਼ ਆ ਸਕਦੀ ਹੈ| ਇਸ ਕਰਕੇ ਸੰਸਥਾ ਦੇ ਸਮੂੰਹ ਮੈਂਬਰ ਫਰਾਂਸ ਦੇ ਗੁਰਦੁਆਰੇ ਖਾਸ ਕਰਕੇ ਬੋਬੀਨੀ ਸਿੰਘ ਸਭਾ ਅਤੇ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਦੀਆਂ ਕਮੇਟੀਆਂ ਵਧਾਈ ਦੀਆਂ ਪਾਤਰ ਹਨ, ਜਿਹੜੀਆਂ ਹਰ ਹਫਤੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰ ਕਰ ਕੇ ਵਿਛੂੜ ਚੁੱਕੀਆਂ ਰੂਹਣ ਵਾਸਤੇ ਪੈਸੇ ਇੱਕਠੇ ਕਰਵਾ ਕੇ ਦਿੰਦੀਆਂ ਹਨ, ਵੈਸੇ ਗਾਹੇ ਬਗਾਹੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ ਵਾਲੇ ਵੀ ਲੋੜ ਪੈਣ ਤੇ ਮਦਦ ਕਰਦੇ ਰਹਿੰਦਸ ਹਨ, ਸੋ ਇਨ੍ਹਾਂ ਦੀ ਬਦੌਲਤ ਹੀ ਮਿਰਤਕ ਦੇਹਾਂ ਦਾ ਕਿਰਿਆ ਕਰਮ ਹੋ ਰਿਹਾ ਹੈ, ਸੰਸਥਾ ਇਨ੍ਹਾਂ ਦੀ ਅਤਿ ਧੰਨਵਾਦੀ ਹੈ | ਹੁਣ ਜਿਹੜੇ ਸਸਕਾਰ ਫਰਾਂਸ ਵਿੱਚ ਹੋ ਚੁੱਕੇ ਹਨ ਉਨ੍ਹਾਂ ਵਿੱਚੋਂ ਨੌਅ ਮਿਰਤਕਾਂ ਦੇ ਫੁੱਲ ਭਾਰਤ ਰਹਿੰਦਸ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਏ ਜਾਂ ਰਹੇ ਹਨ | ਇਸ ਸੇਵਾ ਵਿੱਚ ਹਰਿਆਣੇ ਦੇ ਨੌਜੁਆਨ ਰਿੰਕੂ ਨੇ ਏਅਰ ਲਾਇਨ ਦੀ ਆਉਣ ਜਾਣ ਦੀ ਟਿਕਟ ਭੱਟੀ ਨੂੰ ਲੇ ਕੇ ਦਿੱਤੀ ਹੈ, ਜਿਸਦਾ ਧੰਨਵਾਦ ਕੀਤਾ ਜਾਂਦਾ ਹੈ |

Leave a Reply

Your email address will not be published. Required fields are marked *