ਲੋਹੀਆਂ ਖ਼ਾਸ/ਰਾਜੀਵ ਕੁਮਾਰ ਬੱਬੂ/ ਅੱਜ ਇਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਬਣਾਈ ਗਈ ਪੁਲਿਸ ਵਧੀਕੀਆਂ ਵਿਰੋਧੀ ਐਕਸ਼ਨ ਕਮੇਟੀ ਲੋਹੀਆਂ ਖ਼ਾਸ ਦੇ ਆਗੂਆਂ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਲੋਹੀਆਂ ਖ਼ਾਸ ਦੇ ਐੱਸ ਐੱਚ ਓ ਦੀ ਨਾਲਾਇਕੀ ਕਰਕੇ ਲਟਕ ਰਹੇ ਮਸਲਿਆਂ ਨੂੰ ਹੱਲ ਕਰਵਾਉਣ ਲਈ 1 ਅਪ੍ਰੈਲ ਤੋਂ ਲੋਹੀਆਂ ਪੁਲਿਸ ਸਟੇਸ਼ਨ ਅੱਗੇ ਲਗਾਏ ਜਾ ਰਹੇ ਪੱਕੇ ਮੋਰਚੇ ਦੀਆਂ ਤਿਆਰੀਆਂ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਲੋਹੀਆਂ ਖ਼ਾਸ ਵਿੱਚ ਚੱਲ ਰਹੀਆਂ ਹਨ ਪਰ ਇਸ ਐਕਸ਼ਨ ਨੂੰ ਫੇਲ੍ਹ ਕਰਨ ਲਈ ਐੱਸ ਐੱਚ ਓ ਲੋਹੀਆਂ ਖ਼ਾਸ ਕ੍ਰਿਸ਼ਨ ਗੋਪਾਲ ਪੂਰੀ ਤਰ੍ਹਾਂ ਬੌਖਲਾਹਟ ਵਿਚ ਆ ਗਿਆ ਹੈ ਅਤੇ ਉਹ ਕੋਝੇ ਹਥਕੰਡੇ ਵਰਤ ਰਿਹਾ ਹੈ ।
ਉਕਤ ਆਗੂਆਂ ਨੇ ਦੱਸਿਆ ਕਿ ਐੱਸ ਐੱਚ ਓ ਲੋਹੀਆਂ ਖਾਸ ਦੀ ਸ਼ਹਿ ਤੇ ਕੁਝ ਸ਼ਰਾਰਤੀ ਆਗੂਆਂ ਦੀ ਮਿਲੀਭੁਗਤ ਨਾਲ ਦਬਾਅ ਪਾਉਣ ਵਾਸਤੇ ਐਕਸ਼ਨ ਕਮੇਟੀ ਦੇ ਆਗੂ ਅਤੇ ਐੱਮ ਸੀ ਸੁਖਵਿੰਦਰ ਸਿੰਘ ਨਾਗੀ ਦੇ ਘਰ ਅੱਗੇ ਤੜਕਸਾਰ 5-00 ਵਜੇ ਘਿਰਾਓ ਕਰਕੇ ਮਾਹੌਲ ਦੀ ਕੋਸ਼ਿਸ਼ ਕੀਤੀ ਗਈ ਜਿਸਦੀ ਐਕਸ਼ਨ ਕਮੇਟੀ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ ਅਤੇ ਐੱਸ ਐੱਚ ਓ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣ ਲਈ ਕਿਹਾ ਜਾਂਦਾ ਹੈ।
ਇਸਦੇ ਨਾਲ ਹੀ ਜ਼ੋਰਦਾਰ ਢੰਗ ਮੰਗ ਕੀਤੀ ਜਾਂਦੀ ਹੈ ਕਿ 11-12 ਮਾਰਚ ਦੀ ਦਰਮਿਆਨੀ ਰਾਤ ਨੂੰ ਹੋਈ ਦੇ ਦੋਸ਼ੀਆਂ ਨੂੰ ਲੱਭ ਕੇ ਮੁੱਦਈ ਧਿਰ ਦਾ ਚੋਰੀ ਹੋਇਆ ਸਾਮਾਨ ਵਾਪਸ ਕਰਵਾਇਆ ਜਾਵੇ।
ਪ੍ਰੈੱਸ ਕਾਨਫਰੰਸ ਦੌਰਾਨ ਆਗੂਆਂ ਨੇ ਇਲਾਕੇ ਭਰ ਦੀਆਂ ਇਨਸਾਫ਼ ਪਸੰਦ ਧਿਰਾਂ ਪਾਸੋਂ 1 ਅਪ੍ਰੈਲ ਦੇ ਐਕਸ਼ਨ ਨੂੰ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਸੁਖਵਿੰਦਰ ਸਿੰਘ ਨਾਗੀ ਭਾਰਤ ਦੀ ਜਨਵਾਦੀ ਨੌਜਵਾਨ ਸਭਾ, ਗੁਰਚਰਨ ਸਿੰਘ ਅਟਵਾਲ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਸੋਨੂੰ ਅਰੋੜਾ ਨੌਜਵਾਨ ਭਾਰਤ ਸਭਾ, ਵਿਕਰਮ ਸਿੰਘ ਗਿੱਲ ਮੰਡਾਲਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਚਮਨ ਲਾਲ ਲੋਹੀਆਂ ਯੂਨਾਇਟੇਡ ਟਰੇਡ ਯੂਨੀਅਨ ਪੰਜਾਬ, ਰਾਕੇਸ਼ ਰੌਸ਼ਨ, ਅਵਤਾਰ ਸਿੰਘ ਡੁਮਾਣਾ, ਕਰਨ ਨਿਹਾਲੂਵਾਲ, ਪ੍ਰਮੋਦ ਅਰੋੜਾ ਲੋਹੀਆਂ ਖ਼ਾਸ ਅਤੇ ਨਿਸ਼ਾਨ ਸਾਹਿਬ ਲੋਹੀਆਂ ਆਦਿ ਆਗੂ ਹਾਜਰ ਸਨ।





