*ਸਪੇਨ ਵਿੱਚ ਦਸ ਸਤੰਬਰ ਨੂੰ ਹੋ ਰਹੇ ਯੂਰਪ ਕਬੱਡੀ ਕੱਪ ਦੀ ਸ਼ਾਨ ਬਣਨਗੀਆ ਫਰਾਂਸ ਦੀਆਂ ਦੋ ਮਹਾਨ ਸ਼ਖਸ਼ੀਅਤਾ ਮਿਸਟਰ ਰਾਜਬੀਰ ਸਿੰਘ ਤੁੰਗ ਅਤੇ ਸੁਖਵੀਰ ਸਿੰਘ ਕੰਗ*

Uncategorized
Spread the love

ਪੈਰਿਸ 29 ਅਗਸਤ ( ਭੱਟੀ ਫਰਾਂਸ ) ਮੌਜੂਦਾ ਸਮੇਂ ‘ਚ ਪੂਰੇ ਯੂਰਪ ਵਿੱਚ ਹਰੇਕ ਹਫ਼ਤੇ ਦੀ ਸਮਾਪਤੀ ੁਉਪਰ ਕਿਧਰੇ ਨਾ ਕਿਧਰੇ ਕਬੱਡੀ ਟੂਰਨਾਮੈਂਟ ਅਤੇ ਸਭਿਆਚਾਰਕ ਪ੍ਰੋਗਰਾਮ ਹੋ ਰਹੇ ਹਨ । ਇਸੇ ਲੜੀ ਦੇ ਤਹਿਤ ਸਪੇਨ ਤੋ ਵੀ ਵੀਰ ਖਾਲਸਾ ਗਰੁੱਪ ਅਤੇ ਅਜਾਦ ਚੜਦੀ ਕਲਾ ਕਬੱਡੀ ਕਲੱਬ ਸਪੇਨ ਵੱਲੋਂ ਸਾਝੇ ਤੌਰ ਤੇ ਇੱਕ ਬਹੁਤ ਵੱਡਾ ਕਬੱਡੀ ਟੂਰਲਵਨਾਮੈਂਟ ਸਪੇਨ ਦੀ ਧਰਤੀ ਤੇ ਵਲੋਸੀਆ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਜਿੱਥੇ ਦੇਸ਼ਾਂ ਵਿਦੇਸ਼ਾਂ ਤੋ ਕਬੱਡੀ ਦੀਆਂ ਧਨੰਤਰ ਟੀਮਾਂ ਅਤੇ ਹਜਾਰਾਂ ਦਰਸ਼ਕ ਮੇਲੇ ਦੀ ਰੌਣਕ ਵਧਾਉਣ ਵਾਸਤੇ ਪਹੁੰਚ ਰਹੇ ਹਨ , ਉਥੇ ਹੀ ਫਰਾਂਸ ਤੋ ਫਰਾਂਸ ਦੀਆਂ ਦੋ ਮਹਾਨ ਸ਼ਖਸ਼ੀਅਤਾ ਪ੍ਰਬੰਧਕਾ ਦੇ ਸਪੈਸ਼ਲ ਸੱਦੇ ਉੱਪਰ ਸਰਦਾਰ ਰਾਜਬੀਰ ਸਿੰਘ ਤੁੰਗ ਅਤੇ ਸੁਖਵੀਰ ਸਿੰਘ ਤੁੰਗ ਵੀ ਉਚੇਚੇ ਤੌਰ ਤੇ ਕਬੱਡੀ ਖੇਡ ਮੇਲੇ ਦੀ ਸ਼ਾਨ ਵਧਾਉਣ ਅਤੇ ਪ੍ਰਬੰਧਕਾ ਦੀ ਹੌਸਲਾ ਹਫਜਾਈ ਵਾਸਤੇ ਪਹੁੰਚ ਰਹੇ ਹਨ । ਮੀਡੀਏ ਨੂੰ ਮਿਲੀ ਜਾਣਕਾਰੀ ਅਨੁਸਾਰ ਮੇਲੇ ਦੇ ਪ੍ਰਬਂਧਕ ਦੋਹਾਂ ਹੀ ਸ਼ਖਸ਼ੀਅਤਾ ਨੂੰ ਏਅਰ ਪੋਰਟ ਉਪਰ ਫੁੱਲਾਂ ਦੇ ਗੁਲਦਸਤੇ ਭੇਂਟ ਕਰਨ ਉਪਰ ਖੇਡ ਮੇਲੇ ਵਾਲੀ ਗਰਾਉਂਡ ਵਿੱਚ ਪੂਰੇ ਮਾਨ ਸਨਮਾਨ ਨਾਲ ਲੈ ਕੇ ਜਾਣਗੇ । ਮਿਸਟਰ ਕੰਗ ਅਤੇ ਤੁੰਗ ਨੇ ਵੀ ਮੀਡੀੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਸਪੇਨ ਵੱਸਦੇ ਵੀਰਾਂ ਦੇ ਅਤੀ ਧੰਨਵਾਦੀ ਹਾ ਜਿਨ੍ਹਾਂ ਨੇ ਸਾਨੂੰ ੁਚੇਚੇ ਤੌਰ ਤੇ ਮੇਲੇ ਵਿੱਚ ਹਾਜਰੀ ਭਰਨ ਵਾਸਤੇ ਯਾਦ ਕੀਤਾ ਹੈ ।

 

Leave a Reply

Your email address will not be published. Required fields are marked *