*ਪੰਜਾਬ ‘ਚ ਸਰਕਾਰ ਦੀ ਜਗਾਹ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦਾ ਰਾਜ, ਸਰਪੰਚ ਦੀ ਹੱਤਿਆ ਉਪਰੰਤ,ਅੰਮ੍ਰਿਤਸਰ ਪੁਲਿਸ ਥਾਣੇ ਤੇ ਵੀ ਹੋਇਆ ਹਮਲਾ, ——-ਭੱਟੀ, ਲਹਿਰਾ, ਡੋਗਰਾਂਵਾਲ ਅਤੇ ਭੁੰਗਰਨੀ*

Uncategorized
Spread the love

ਪੈਰਿਸ /ਇਟਲੀ 18 ਦਸੰਬਰ (ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਯੂਰਪ ਅਤੇ ਯੂਥ ਦਲ ਦੇ ਨੇਤਾਵਾਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕੀ ਪੰਜਾਬ “ਚ ਸਰਕਾਰ ਨਾਮ ਦੀ ਕੋਈ ਚੀਜ ਨਹੀਂ ਹੈ, ਜਗਾਹ ਜਗਾਹ ਨਸ਼ਾ ਤਸਕਰ ਅਤੇ ਗੈਂਗਸਟਰ ਖੁੱਲੇਆਮ ਘੁੰਮ ਰਹੇ ਹਨ | ਪੰਜਾਬ ‘ਚ ਲਾ ਐਂਡ ਆਰਡਰ ਦੀ ਸਥਿਤੀ ਦਿਨੋਂ ਦਿਨ ਬਦ ਤੋਂ ਵੀ ਬਦਤਰ ਹੁੰਦੀ ਜਾ ਰਹੀ ਹੈ | ਨਸ਼ਾ ਤਸਕਰਾਂ ਵੱਲੋਂ ਦਿਨ ਦਿਹਾੜੇ, ਚੁਣੇ ਹੋਏ ਸਰਪੰਚ ਦਾ ਕਤਲ ਕਰ ਦੇਣਾ ਅਤੇ ਸ਼ਰੇਆਮ ਨਸ਼ਿਆਂ ਦਾ ਵਪਾਰ ਕਰਨਾ, ਮਾਨ ਸਰਕਾਰ ਦੀ ਨਾਕਾਮੀ ਹੀਂ ਕਿਹਾ ਜਾ ਸੱਕਦਾ ਹੈ | ਗੈਂਗਸਟਰਾਂ ਦੀ ਜੇਲ੍ਹਾਂ ਦੇ ਅੰਦਰੋਂ ਇੰਟਰਵਿਊ ਹੋਣੀ, ਭਗਵੰਤ ਮਾਨ ਵਾਸਤੇ ਸ਼ਰਮਨਾਕ ਅਤੇ ਲਾਚਾਰੀ ਹੀਂ ਦਰਸਾਉਂਦੀ ਹੈ | ਪੰਜਾਬ ਪੁਲਿਸ, ਜੋ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਵਚਨਬੱਧ ਹੈ, ਦੇ ਉੱਪਰ ਹੀਂ ਹਮਲਾ ਹੋ ਜਾਣਾ, ਸਮਝ ਤੋਂ ਬਾਹਰ ਦੀ ਗੱਲ ਹੈ | ਜਿਹੜੀ ਪੁਲਿਸ ਅਪਣਾ ਬਚਾਅ ਨਹੀਂ ਕਰ ਸਕਦੀ, ਉਹ ਲੋਕਾਂ ਦੀ ਰੱਖਿਆ ਕਿਵੇਂ ਕਰੇਗੀ | ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਨੇਤਾਵਾਂ ਕ੍ਰਮਵਾਰ ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ, ਲਖਵਿੰਦਰ ਸਿੰਘ ਡੋਗਰਾਂਵਾਲ, ਗੁਰਚਰਨ ਸਿੰਘ ਭੁੰਗਰਨੀ, ਲਾਭ ਸਿੰਘ ਭੰਗੂ, ਮਸਤਾਨ ਸਿੰਘ ਨੌਰਾ, ਜਗਜੀਤ ਸਿੰਘ ਫ਼ਤਿਹਗੜ੍ਹ, ਹਰਦੀਪ ਸਿੰਘ ਬੋਦਲ, ਯੂਥ ਨੇਤਾ ਜਸਪ੍ਰੀਤ ਸਿੰਘ ਅਟਵਾਲ, ਸੁਰਜੀਤ ਸਿੰਘ ਮਾਣਾ ਅਤੇ ਸੁਖਜਿੰਦਰ ਸਿੰਘ ਕਾਲੜੂ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ, ਪੰਜਾਬ ਦੀ ਨਾਜ਼ੁਕ ਹਾਲਤ ਨੂੰ ਸਮਝਦੇ ਹੋਏ, ਭਗਵੰਤ ਮਾਨ ਨੂੰ ਆਪਣੇ ਆਪ ਹੀਂ ਸਰਕਾਰ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ, ਵਰਨਾ ਪੰਜਾਬ ਦੇ ਲੋਕ ਹੋਰ ਧੱਕੇ ਸ਼ਾਹੀ ਬਰਦਾਸ਼ਤ ਨਹੀਂ ਕਰਨਗੇ |

Leave a Reply

Your email address will not be published. Required fields are marked *