*ਅਸਤੀਫ਼ਾ ਦੇਣ ਅਤੇ ਦੋ ਘੰਟਿਆਂ ਮਗਰੋਂ ਵਾਪਿਸ ਲੈ ਲੈਣਾ, ਜਗਦੀਸ਼ ਸਿੰਘ ਝੀਂਡਾ ਦੀ ਇਹ ਰਾਜਨੀਤਿਕ ਖੇਡ , ਪ੍ਰਧਾਨਗੀ ਪ੍ਰਾਪਤ ਕਰਨ ਵਾਸਤੇ ਹੀ ਹੈ —–ਸ਼੍ਰੋ.ਅ.ਦਲ ਯੂਰਪ*

Uncategorized
Spread the love

*ਬਾਬਾ ਦਾਦੂਵਾਲ ਦੀ ਹਾਰ ਅਤੇ ਜਗਦੀਸ਼ ਝੀਂਡਾ ਦੇ ਅਸਤੀਫੇ ਮਗਰੋਂ, ਸ਼੍ਰੋਮਣੀ ਅਕਾਲੀ ਦਲ ਹੀ ਕਮੇਟੀ ਦੀ ਅਗਵਾਈ ਕਰਨ ਦਾ ਸ਼ਹੀ ਹੱਕਦਾਰ—–ਭੱਟੀ ਫਰਾਂਸ*

*ਹਰਿਆਣਾ ਗੁਰਦੁਆਰਾ ਕਮੇਟੀ ਦੀ ਸੀਟ ਜਿੱਤਣ ਦੇ ਬਾਵਜੂਦ ਜਗਦੀਸ਼ ਸਿੰਘ ਝੀਂਡਾ ਨੇ ਅਸਤੀਫ਼ਾ ਦੇਣ ਦਾ ਕੀਤਾ ਐਲਾਨ———-ਉਨ੍ਹਾਂ ਦਾ ਆਪਣਾ ਖੁੱਦ ਦਾ ਬਿਆਨ*

*ਸਰਦਾਰ ਝੀਂਡਾ ਦੇਣਗੇ ਅਸਤੀਫ਼ਾ, ਕਿਉਂਕਿ ਉਸਦੀ ਪਾਰਟੀ ਦੇ ਕੇਵਲ 9 ਮੈਂਬਰ ਹੀ ਜਿੱਤੇ ਹਨ, ਜਦਕਿ ਉਹ ਖੁੱਦ ਵੀ 1900 ਵੋਟਾਂ ਦੇ ਮਾਮੂਲੀ ਫਰਕ ਨਾਲ ਅਸੰਧ ਸੀਟ ਜਿੱਤੇ ਹਨ*

*ਬਲਜੀਤ ਸਿੰਘ ਦਾਦੂਵਲ ਵੱਲੋਂ ਵੀ ਜਿੱਤ ਦਰਜ ਨਾ ਕਰਨੀ, ਦਾ ਮਤਲਬ ਕਿ ਹਰਿਆਣਾ ਦੇ ਸਿੱਖਾਂ ਨੇ, ਬਾਬਾ ਦਾਦੂਵਾਲ ਅਤੇ ਸਰਦਾਰ ਝੀਂਡਾ ਦੀ ਪ੍ਰਧਾਨਗੀ ਕਬੂਲ ਨਹੀਂ ਕੀਤੀ ——ਕੜਵਾ ਸੱਚ*

ਪੈਰਿਸ 20 ਜਨਵਰੀ (ਪੱਤਰ ਪ੍ਰੇਰਕ ) ਮੀਡੀਏ ਨੂੰ ਜਾਣਕਾਰੀ ਦਿੰਦੇ ਹੋਏ, ਝੀਂਡਾ ਨੇ ਆਪਣੇ ਅਸਤੀਫੇ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਗਰੁੱਪ ਤੋਂ 21 ਉਮੀਦਵਾਰ ਮੈਦਾਨ ਵਿਚ ਉਤਰੇ ਸਨ, ਐਪਰ ਸਿਰਫ਼ 9 ਹੀ ਜਿੱਤ ਦਰਜ ਕਰ ਸਕੇ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਸੰਗਤ ਨੇ ਉਨ੍ਹਾਂ ਦੇ ਸੰਘਰਸ਼ ਨੂੰ ਉਮੀਦ ਮੁਤਾਬਕ ਸਮਰਥਨ ਨਹੀਂ ਦਿੱਤਾ, ਜਿਸ ਕਾਰਨ ਉਹ ਖ਼ੁਦ ਨੂੰ ਇਸ ਅਹੁਦੇ ਦੇ ਕਾਬਿਲ ਨਹੀਂ ਮੰਨਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਗਰੁੱਪ ਦੇ ਜਿੱਤੇ ਹੋਏ 9 ਮੈਂਬਰ ਹੁਣ ਆਪਣਾ ਫ਼ੈਸਲਾ ਖ਼ੁਦ ਲੈਣਗੇ, ਜਦਕਿ ਇਸ ਵਾਰ ਝੀਂਡਾ ਜੀ ਨੇ ਆਪਣੇ ਸਾਥੀਆਂ ਸਮੇਤ ਪੰਥਕ ਦਲ ਦੇ ਬੈਨਰ ਹੇਠ ਚੋਣਾਂ ਲੜੀਆਂ ਹਨ। 

                ਇਸ ਤੋਂ ਬਿਨਾਂ ਇੱਕ ਵੱਖਰੀ ਜਾਣਕਾਰੀ ਦਿੰਦੇ ਹੋਏ ਸਰਦਾਰ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਉਹ ਹੁਣ ਗੁਰਦੁਆਰਾ ਕਮਿਸ਼ਨ ਨੂੰ ਅਸਤੀਫ਼ਾ ਭੇਜਣ ਉਪਰੰਤ

ਕਿਸਾਨ ਅੰਦੋਲਨ ਵਿਚ ਸਰਗਰਮ ਭੂਮਿਕਾ ਨਿਭਾਉਣਗੇ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕੋਲ ਜਾ ਕੇ ਕਿਸਾਨਾਂ ਦੇ ਹਿੱਤ ਵਿਚ ਕੰਮ ਕਰਨਗੇ। ਇੱਥੇ ਇਹ ਦੱਸਣਾ ਬਣਦਾ ਹੈ ਕਿ ਇਹ ਪਹਿਲਾ ਮੌਕਾ ਸੀ, ਜਦੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਸੁਤੰਤਰ ਚੋਣਾਂ ਹੋਈਆਂ, ਜਦੋਂ ਕਿ ਪਹਿਲਾਂ ਐੱਸ.ਜੀ.ਪੀ.ਸੀ. ਦੇ ਤਹਿਤ ਹੀ ਮੈਂਬਰ ਚੁਣੇ ਜਾਂਦੇ ਸਨ। ਝੀਂਡਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਬਾਬਾ ਦਾਦੂਵਾਲ ਦੀ ਪ੍ਰਧਾਨਗੀ ਤੋਂ ਪਹਿਲਾਂ ਇਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ।  ਸਰਦਾਰ ਝੀਂਡਾ ਜੀ ਨੂੰ 2022 ‘ਚ ਸਰਬਸੰਮਤੀ ਨਾਲ ਹਰਿਆਣਾ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ। 

                        ਬਾਬਾ ਦਾਦੂਵਲ ਦੀ ਹਾਰ ਅਤੇ ਜਗਦੀਸ਼ ਸਿੰਘ ਝੀਂਡਾ ਦੇ ਮੈਦਾਨ ਛੱਡਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਹੁਣ 40 ਸੀਟਾਂ ਦੇ ਆਏ ਨਤੀਜਿਆਂ ਮੁਤਾਬਿਕ, ਜ਼ੇਕਰ ਹਰਿਆਣਾ ਸਰਕਾਰ ਨੇ ਕੋਈ ਦਖਲਅੰਦਾਜ਼ੀ ਨਾਂ ਕੀਤੀ ਤਾਂ, ਸ਼੍ਰੋਮਣੀ ਅਕਾਲੀ ਦਲ ਹੀ ਹਰਿਆਣਾ ਕਮੇਟੀ ਦੀ ਨੁਮਾਇੰਦਗੀ ਕਰਨ ਦਾ ਹੱਕਦਾਰ ਬਣਦਾ ਦਿਖਾਈ ਦੇ ਰਿਹਾ ਹੈ |

Leave a Reply

Your email address will not be published. Required fields are marked *