*ਵਿਜੀਲੈਂਸ ਨੇ ਪੰਚਾਇਤ ਸਕੱਤਰ ਨੂੰ ਦਸ ਹਜ਼ਾਰ ਰੁਪਏ ਲੈਂਦਿਆਂ ਕਾਬੂ ਕੀਤਾ*

पंजाब
Spread the love

ਤਲਵਾਡ਼ਾ,1 ਜੁਲਾਈ (ਦੀਪਕ ਠਾਕੁਰ)-ਵਿਜੀਲੈਂਸ ਬਿਊਰੋ ਹੁਸ਼ਿਆਰਪੁਰ ਨੇ ਪੰਚਾਇਤ ਸਕੱਤਰ ਨੂੰ ਦਸ ਹਜ਼ਾਰ ਰੁਪਏ ਨਗ਼ਦੀ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਨੇ ਇਹ ਕਾਰਵਾਈ ਗ੍ਰਾਮ ਪੰਚਾਇਤ ਪਿੰਡ ਚੰਗਡ਼੍ਹਵਾਂ ਦੀ ਮਹਿਲਾ ਸਰਪੰਚ ਸੁਸ਼ਮਾ ਦੇਵੀ ਦੀ ਸ਼ਿਕਾਇਤ ’ਤੇ ਕੀਤੀ ਹੈ। ਵਿਜੀਲੈਂਸ ਵਿਭਾਗ ਦੇ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੰਚਾਇਤ ਸਕੱਤਰ ਅਨਿਲ ਕੁਮਾਰ ਨੇ ਪੰਚਾਇਤ ਦਾ ਆਡਿਟ ਕਰਵਾਉਣ ਲਈ ਸਰਪੰਚ ਸੁਸ਼ਮਾ ਦੇਵੀ ਤੋਂ 15 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ, ਜੋ ਕਿ 10 ਹਜ਼ਾਰ ਰੁਪਏ ‘ਚ ਗੱਲ ਮੁੱਕੀ। ਅੱਜ ਸਵੇਰੇ ਸੁਸ਼ਮਾ ਦੇਵੀ ਨੇ ਸਥਾਨਕ ਖੋਖਾ ਮਾਰਕੀਟ ਵਿਖੇ ਸਥਿਤ ਬਸ ਸਟਾਪ ’ਤੇ ਸਕੱਤਰ ਅਨਿਲ ਕੁਮਾਰ ਨੂੰ 10 ਹਜ਼ਾਰ ਰੁਪਏ ਦਿੱਤੇ। ਜਿਸਨੂੰ ਰੰਗੇ ਹੱਥੀਂ ਵਿਜੀਲੈਂਸ ਬਿਊਰੋ ਨੇ ਕਾਬੂ ਕਰ ਲਿਆ। ਇਸ ਮੌਕੇ ਇੰਸਪੈਕਟਰ ਲਖਵਿੰਦਰ ਸਿੰਘ, ਏਐਸਆਈ ਅਜੀਤ ਸਿੰਘ, ਹੈਡੱ ਕਾਂਸਟੇੇਬਲ ਗੁਰਦੀਪ ਸਿੰਘ, ਸਿਪਾਹੀ ਸੰਦੀਪ ਸਿੰਘ ਤੇ ਅਰੁਣ ਚੇਚੀ ਹਾਜ਼ਰ ਸਨ। ਜਦਕਿ ਸਰਕਾਰੀ ਗਵਾਹ ਵਜੋਂ ਰਮਨ ਕੁਮਾਰ ਤੇ ਅਨੂਪ ਕੁਮਾਰ ਮੌਜ਼ੂਦ ਸਨ। ਸਕੱਤਰ ਅਨਿਲ ਕੁਮਾਰ ਪ੍ਰੀਵੈਂਸ਼ਨ ਆਫ਼ ਕੁਰੱਪਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ।
ਪੰਚਾਇਤ ਸਕੱਤਰ ਯੂਨੀਅਨ ਨੇ ਵਿਜੀਲੈਂਸ ਬਿਊਰੋ ਦੀ ਪੰਚਾਇਤ ਸਕੱਤਰ ਅਨਿਲ ਕੁਮਾਰ ’ਤੇ ਰਸਤੇ ’ਚ ਕੀਤੀ ਕਾਰਵਾਈ ’ਤੇ ਸ਼ੰਕਾ ਜ਼ਾਹਿਰ ਕੀਤੀ ਹੈ।

Leave a Reply

Your email address will not be published. Required fields are marked *