*ਸ਼੍ਰੋਮਣੀ ਅਕਾਲੀ ਤੋਂ ਬਾਗੀ ਹੋ ਚੁੱਕੇ ਅਕਾਲੀ ਆਗੂ,ਜਿਤਨੇ ਮਰਜੀ ਪਾਪੜ ਵੇਲ ਲੈਣ, ਸੁਖਬੀਰ ਬਾਦਲ ਨੂੰ ਢਾਹ ਨਹੀਂ ਲਾ ਸਕਦੇ—–ਭੱਟੀ ਫਰਾਂਸ*

Uncategorized
Spread the love

ਪੈਰਿਸ 21 ਅਪ੍ਰੈਲ (ਪੱਤਰ ਪ੍ਰੇਰਕ ) ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਆਪਣੇ ਫਰਾਂਸ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਥੀਆਂ, ਜਸਪ੍ਰੀਤ ਸਿੰਘ ਅਟਵਾਲ, ਸੋਨੂੰ ਕਰਨੈਲਗੰਜ , ਸਾਹਿਬ ਸਿੰਘ ਬਾਦਲ, ਸੁਰਜੀਤ ਸਿੰਘ ਮਾਣਾ, ਦਲਜੀਤ ਸਿੰਘ ਕਰਨੈਲਗੰਜ, ਗੁਰਨਾਮ ਸਿੰਘ ਉਰਫ ਗਿੱਲ ਨੰਗਲ ਲੁਬਾਲਾ ਆਦਿ ਦੇ ਹਵਾਲੇ ਨਾਲ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ, ਜਿਹੜੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਵਿਰੋਧੀ ਪਾਰਟੀਆਂ ਦੇ ਹੱਥੇ ਚੜ ਚੁੱਕੇ ਹਨ, ਉਹ ਜਿਤਨੇ ਮਰਜੀ ਨਵੀਂ ਭਰਤੀ ਦੇ ਨਾਮ ਤੇ ਪਾਪੜ ਵੇਲ ਲੈਣ, ਸੁਖਬੀਰ ਸਿੰਘ ਬਾਦਲ ਨੂੰ ਢਾਹ ਨਹੀਂ ਲਾ ਸਕਦੇ, ਕਿਉਂਕਿ ਜਿੱਥੇ ਪੰਜਾਬ ਦੇ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਤੁਰਨ ਵਾਸਤੇ ਕਮਰਕੱਸੇ ਕੱਸ ਲਏ ਹਨ, ਉੱਥੇ ਹੀ ਯੂਰਪੀਅਨ ਦੇਸ਼ਾਂ, ਫਰਾਂਸ, ਇਟਲੀ, ਨੌਰਵੇ ਅਤੇ ਸਪੇਨ ਵੱਸਦੇ ਅਕਾਲੀ ਦਲ ਦੇ ਆਗੂਆਂ ਨੇ ਵੀ ਪ੍ਰਣ ਕਰ ਲਿਆ ਹੈ ਕਿ ਹੁਣ ਜੋ ਮਰਜੀ ਹੋ ਜਾਵੇ, ਸਰਦਾਰ ਸੁਖਬੀਰ ਸਿੰਘ ਬਾਦਲ ਹੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਵੇਗਾ |

Leave a Reply

Your email address will not be published. Required fields are marked *