*ਪੰਜਾਬ ਦੇ ਸ਼ਹਿਰਾਂ ਵਿੱਚ 16-17 ਅਗਸਤ ਨੂੰ ਮੁੱਲਾਂਪੁਰ ਦੇ ਸੋਨਾ ਗ੍ਰੈਂਡ ਪੈਲੇਸ ਵਿੱਚ ਲਗਾਏ ਜਾ ਰਹੇ ਫ਼ੋਟੋਗ੍ਰਾਫ਼ੀ ਮੇਲੇ ਦੇ ਪੋਸਟਰ ਰਿਲੀਜ਼ ਕਰਨ ਸਬੰਧੀ ਸ਼ੁਰੂ ਕੀਤੀ ਮੁਹਿੰਮ*

Uncategorized
Spread the love

ਲੋਹੀਆਂ ਖਾਸ (ਰਾਜੀਵ ਬੱਬੂ)-ਪੰਜਾਬ ਫ਼ੋਟੋਗ੍ਰਾਫਰਜ ਐਸੋਸੀਏਸ਼ਨ ਦੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਦੇ ਆਦੇਸ਼ਾਂ ਮੁਤਾਬਿਕ ਪੰਜਾਬ ਟੀਮ ਵੱਲੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ 16-17 ਅਗਸਤ 2025 ਨੂੰ (ਮੁੱਲਾਂਪੁਰ) ਲੁਧਿਆਣਾ ਦੇ ਸੋਨਾ ਗ੍ਰੈਂਡ ਪੈਲੇਸ ਵਿੱਚ ਲਗਾਏ ਜਾ ਰਹੇ ਫ਼ੋਟੋਗ੍ਰਾਫ਼ੀ ਮੇਲੇ ਦੇ ਪੋਸਟਰ ਰਿਲੀਜ਼ ਕਰਨ ਸਬੰਧੀ ਸ਼ੁਰੂ ਕੀਤੀ ਮੁਹਿੰਮ ਦੌਰਾਨ PPA unit Lohian khas ਵਿਖੇ ਪੋਸਟਰ ਰਿਲੀਜ਼ ਕੀਤਾ ਗਿਆ, ਇਸ ਮੌਕੇ ਪੀ ਪੀ ਏ ਟੀਮ ਪੰਜਾਬ ਦੇ ਸਰਪ੍ਰਸਤ ਕਮੇਟੀ ਮੈਂਬਰ ਸਲਿੰਦਰ ਪਾਲ ਸਿੰਘ ਨੇ ਸਾਰੇ ਫੋਟੋਗ੍ਰਾਫਰਜ ਨੂੰ ਫੋਟੋ ਪ੍ਰਦਰਸ਼ਨੀ ਵਿੱਚ ਹੁੰਮ ਹੁੰਮਾਂ ਕੇ ਪੁੱਜਣ ਦਾ ਸੱਦਾ ਦਿੱਤਾ ਅਤੇ ਪੀ ਪੀ ਏ ਟੀਮ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਜੀਵ ਨਈਅਰ ਅਤੇ ਅਵਤਾਰ ਅਜ਼ਾਦ ਨੇ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਇਸ ਬਰਸਾਤ ਦੇ ਮੌਸਮ ਵਿੱਚ ਸਾਰੇ ਮੈਂਬਰ ਬੂਟੇ ਜ਼ਰੂਰ ਲਗਾਉਣ ਤਾਂ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਕੁੱਝ ਨਾ ਕੁੱਝ ਯੋਗਦਾਨ ਪਾਇਆ ਜਾ ਸਕੇ।ਇਸ ਸਮੇਂ ਨਰਿੰਦਰ ਸਿੰਘ ਸਾਬਕਾ ਪ੍ਰਧਾਨ, ਰਜੇਸ਼ ਕੁਮਾਰ ਕੈਸ਼ੀਅਰ, ਰੋਸ਼ਨ ਲਾਲ ਰਾਜਾ, ਕਪਿਲ ਦੇਵ ਸ਼ਰਮਾ, ਰਾਜੀਵ ਕੁਮਾਰ ਬੱਬੂ, ਵਿਕਾਸ ਖੈੜਾ (ਮੈਂਬਰ ਜ਼ਿਲ੍ਹਾ ਟੀਮ), ਅਵਤਾਰ ਅਜ਼ਾਦ, ਓਮ ਪ੍ਰਕਾਸ਼ ਮੱਟੂ ਸੰਜੀਵ ਨਈਅਰ ਪ੍ਰਧਾਨ ਲੋਕਲ ਬਾਡੀ ਤੋਂ ਇਲਾਵਾ ਸਲਿੰਦਰ ਪਾਲ ਸਿੰਘ ਮੈਂਬਰ ਸ੍ਰਪਸਤ ਕਮੇਟੀ ਹਾਜ਼ਰ ਸਨ ।

Leave a Reply

Your email address will not be published. Required fields are marked *