ਲੋਹੀਆਂ ਖਾਸ 24ਜੁਲਾਈ(ਰਾਜੀਵ ਕੁਮਾਰ ਬੱਬੂ)-ਲੋਹੀਆਂ ਪੁਲਿਸ ਵੱਲੋਂ ਵੱਖ-ਵੱਖ ਕਸਬਿਆਂ ਦੇ ਟਰਾਂਸਪੋਰਟ ਕਿੱਤੇ ਨਾਲ ਸਬੰਧਤ ਮਾਲਕਾਂ ਅਤੇ ਡਰਾਈਵਰਾਂ ਨੂੰ ਲੋਹੀਆਂ ਪੁਲਿਸ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਦੇ ਵਿਰੋਧ ਵਿੱਚ ਗਿੱਦੜ ਪਿੰਡੀ ਟੂਲ ਪਲਾਜਾ ਤੇ ਸ਼ਾਂਤੀਪੂਰਨ ਧਰਨਾ ਦੇ ਕੇ ਉਹਨਾਂ ਨਾਲ ਹੁੰਦੀਆਂ ਵਧੀਕੀਆਂ ਦਾ ਮਾਮਲਾ ਉਠਾਉਣ ਤੇ ਲੋਹੀਆਂ ਪੁਲਿਸ ਨੇ ਪਰਚਾ 0096 ਤਹਿਤ ਵੱਖ ਵੱਖ ਧਾਰਵਾਂ ਹੇਠ 125 ਡਰਾਈਵਰਾਂ ਅਤੇ ਮਾਲਕਾਂ ਵਿਰੁੱਧ ਪਰਚਾ ਦਰਜ ਕਰ ਦਿੱਤਾ।
ਸ਼ਾਂਤੀਪੂਰਨ ਧਰਨਾ ਦੇ ਰਹੇ ਧਰਨਾਕਾਰੀਆਂ ਕੋਲ ਮੌਕੇ ਤੇ ਪਹੁੰਚੇ ਐਸ ਐਚ ਓ ਲੋਹੀਆ ਵੱਲੋਂ ਟਰਾਂਸਪੋਰਟਰ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹ ਨਾ ਹੋਣ ਦਾ ਭਰੋਸਾ ਦਵਾ ਕੇ ਇਹ ਧਰਨਾ ਚੁਕਵਾ ਦਿੱਤਾ ਗਿਆ ਪਰ ਪੁਲਿਸ ਵੱਲੋਂ ਧਰਨਾਕਾਰੀ ਟਰਾਂਸਪੋਰਟਰਾਂ ਨੂੰ ਹਨੇਰੇ ਵਿੱਚ ਰੱਖ ਕੇ ਉਨਾਂ ਦੇ ਵਿਰੁੱਧ ਝੂਠਾ
ਦਰਜ ਕਰ ਦਿੱਤਾ ਗਿਆ ਜਿਸ ਦੇ ਵਿਰੋਧ ਵਿੱਚ ਲੋਹੀਆਂ ਨਾਲ ਸੰਬੰਧਿਤ ਪਾਸਪੋਰਟ ਨਾਲ ਜੁੜੇ ਭਾਈਚਾਰੇ ਨੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਇੱਕ ਮੀਟਿੰਗ ਕਰਕੇ ਦਰਜ ਕੀਤੇ ਗਏ ਝੂਠੇ ਪਰਚੇ ਦੀ ਸਖਤ ਨਖੇਦੀ ਕਰਦਿਆਂ ਯੂਨਾਈਟਡ ਟਰੇਡ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਲੋਹੀਆਂ ਪੁਲਿਸ ਲਗਾਤਾਰ ਗਿੱਦੜ ਪਿੰਡੀ ਟੋਲ ਪਲਾਜ਼ਾ ਉੱਪਰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਆਉਣ ਵਾਲੇ ਡਰਾਈਵਰਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ। ਯੂਨੀਅਨ ਦੇ ਆਗੂਆ ਵੱਲੋਂ ਕਈ ਵਾਰ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਬੀਤੇ ਦਿਨੀ ਡਰਾਈਵਰ ਭਾਈਚਾਰੇ ਨੇ ਗਿੱਦੜ ਪਿੰਡੀ ਵਿੱਚ ਮਜਬੂਰਨ ਇਨਸਾਫ ਪਸੰਦ ਲੋਕਾਂ ਨੂੰ ਨਾਲ ਲੈ ਕੇ ਸ਼ਾਂਤਪੂਰ ਧਰਨਾ ਦਿੱਤਾ ਸੀ
ਮੌਕੇ ਤੇ ਪਹੁੰਚੇ ਐਸ ਐਚ ਓ ਲੋਹੀਆਂ ਵੱਲੋਂ ਧਰਨਾਕਾਰੀਆਂ ਨੂੰ ਭਰੋਸੇ ਵਿੱਚ ਲੈ ਕੇ ਇਹ ਧਰਨਾ ਚੁਕਵਾ ਦਿੱਤਾ।ਭਾਈਚਾਰੇ ਨੂੰ ਹਨੇਰੇ ਵਿੱਚ ਰੱਖ ਕੇ ਟਰਾਂਸਪੋਰਟ ਨਾਲ ਜੁੜੇ ਭਾਈਚਾਰੇ ਵਿਰੁੱਧ ਝੂਠਾ ਪਰਚਾ ਦਰਜ ਕਰਵਾਉਣਾ ਕਿਸੇ ਤਰ੍ਹਾਂ ਵੀ ਤਰਕ ਸੰਗਤ ਨਹੀਂ ਹੈ। ਯੂਨੀਅਨ ਦੇ ਆਗੂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦਰਜ ਕੀਤਾ ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ। ਯੂਨੀਅਨ ਦੇ ਆਗੂਆਂ ਅਤੇ ਉਹਨਾਂ ਦੇ ਹੱਕ ਵਿੱਚ ਪਹੁੰਚੇ ਭਰਾਤਰੀ ਜਥੇਬੰਦੀਆਂ ਨੇ ਕਿਹਾ ਕਿ ਜੇ ਸੰਵਿਧਾਨਕ ਢੰਗ ਆਪਣੀ ਗੱਲ ਕਹਿਣ ਵਾਲੇ ਲੋਕਾਂ ਵਿਰੁੱਧ ਦਰਜ ਕੀਤਾ ਝੂਠਾ ਪਰਚਾ ਰੱਦ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਸਾਂਝਾਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਪਹੁੰਚੇ ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂ ਅਰੋੜਾ ਸੀ ਟੂ ਦੇ ਆਗੂ ਜਸਕਰਨ ਕੰਗ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਵਿਕਰਮ ਮਡਾਲਾ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਗੁਰਚਰਨ ਸਿੰਘ ਅਟਵਾਲ ਨੇ ਕਿਹਾ ਕਿ ਲੋਹੀਆਂ ਪੁਲਿਸ ਕਿਸੇ ਦੀ ਵੀ ਸ਼ਿਕਾਇਤ ਸੁਣਨ ਲਈ ਤਿਆਰ ਨਹੀਂ ਅਸੀਂ ਉੱਚ ਅਫਸਰਾਂ ਦੇ ਧਿਆਨ ਕਈ ਵਾਰ ਕਰ ਚੁੱਕੇ ਹਾਂ ਪਰ ਉਹਦਾ ਕੋਈ ਵੀ ਅਸਰ ਨਹੀਂ ਹੁੰਦਾ ਮਜਬੂਰਨ ਲੋਕਾਂ ਕੋਲ ਇਕੱਠੇ ਹੋਣ ਤੋਂ ਸਿਵਾਏ ਹੋਰ ਕੋਈ ਰਸਤਾ ਨਹੀਂ ਬਚਿਦ ਆਗੂਆਂ ਨੇ ਕਿਹਾ ਕਿ ਜੇ ਡਰਾਈਵਰਾਂ ਦੀ ਗੱਲ ਸੁਣੀ ਜਾਂਦੀ ਉਹਨਾਂ ਨੂੰ ਧਰਨਾ ਮੁਜ਼ਾਹਰਾ ਕਰਨ ਦੀ ਕੋਈ ਜਰੂਰਤ ਨਾ ਪੈਂਦੀ। ਇਸ ਮੌਕੇ ਯੂਨੀਅਨ ਦੇ ਆਗੂ ਚਮਨ ਲਾਲ ,ਸਿਕੰਦਰ ਸਿੰਘ ਮਸੂ ਪ੍ਰਧਾਨ ਟੈਕਸੀ ਯੂਨੀਅਨ ਕਰਨੈਲ ਸਿੰਘ ਮੋਖਾ ,ਕਮਲ ਕਸ਼ੋਰ,ਸਤੀਸ਼ ਕੁਮਾਰ, ਸੋਨੂ ਰਾਮ ਲੋਹੀਆਂ, ਦੇਸ ਰਾਜ ਸੱਧੂਪੁਰ, ਗੋਪਾ ਬਦਲੀ ਆਦੀ ਹਾਜ਼ਰ ਸਨ।





