ਲੋਹੀਆਂ ਖਾਸ, 25 ਜੁਲਾਈ (ਰਾਜੀਵ ਕੁਮਾਰ ਬੱਬੂ: ਥਾਣਾ ਲੋਹੀਆਂ ਖ਼ਾਸ ਦੇ ਸਬ ਇੰਸਪੈਕਟਰ ਲਾਭ ਸਿੰਘ ਦੀ ਕ੍ਰਾਈਮ ਬ੍ਰਾਂਚ ਜਲੰਧਰ ਬਦਲੀ ਹੋਣ ਕਰਕੇ ਕ੍ਰਾਈਮ ਬ੍ਰਾਂਚ ਜਲੰਧਰ ਤੋਂ ਬਦਲ ਕੇ ਆਏ ਨਵ-ਨਿਯੁਕਤ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਨੇ ਥਾਣਾ ਲੋਹੀਆਂ ਖਾਸ ਦਾ ਚਾਰਜ ਸੰਭਾਲਿਆ ਹੈ। ਇਸ ਮੌਕੇ ਲੋਹੀਆਂ ਖਾਸ ਦੇ ਥਾਣੇ ਦੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਨੇ ਪ੍ਰੈਸ ਨਾਲ ਮੀਟਿੰਗ ਕਰਦੇ ਹੋਏ ਦੱਸਿਆ ਕਿ ਇਸ ਥਾਣੇ ਵਿੱਚ ਇਨਸਾਫ ਮੰਗਨ ਲਈ ਆਏ ਹਰ ਫਰਿਆਦੀ ਨੂੰ ਪੂਰਾ ਇਨਸਾਫ ਦੁਆਉਣ ਵਿੱਚ ਕੋਈ ਕਸਰ ਨਹੀਂ ਛੱਡਾਂਗੇ।





