*ਸੀਨੀਅਰ ਪੱਤਰਕਾਰ ਹਰਨੇਕ ਸਿੰਘ ਜੈਨਪੁਰੀ ਨੂੰ ਸਦਮਾ , ਮਾਤਾ ਸਦੀਵੀ ਵਿਛੋੜਾ ਦੇ ਗਏ*

Uncategorized
Spread the love

ਕਪੂਰਥਲਾ, ਜਨਵਰੀ 2 (ਜਸਪਾਲ ਕੈਂਥ)-ਸੀਨੀਅਰ ਪੱਤਰਕਾਰ ਹਰਨੇਕ ਸਿੰਘ ਜੈਨਪੁਰੀ ਨੂੰ ਡੂੰਘਾ ਸਦਮਾ ਲੱਗਾ ਹੈ , ਉਨ੍ਹਾਂ ਦੀ ਮਾਤਾ ਸਰਦਾਰਨੀ ਭਜਨ ਕੌਰ ਜੀ 26 ਦਸੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ।

ਅਮਰ ਉਜਾਲਾ ਅਤੇ ਦੈਨਿਕ ਜਾਗਰਨ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਕਈ ਦਹਾਕਿਆਂ ਤੱਕ ਬਿਊਰੋ ਚੀਫ਼ ਰਹੇ ਹਰਨੇਕ ਸਿੰਘ ਦੇ ਸੁਲਤਾਨਪੁਰ ਲੋਧੀ ਦੀ ਤਹਿਸੀਲ ਵਿੱਚ ਪੈਂਦੇ ਪਿੰਡ ਜੈਨਪੁਰ ਵਿਖੇ ਗੁਰਦੁਆਰਾ ਸਾਹਿਬ ਵਿੱਚ ਉਨ੍ਹਾਂ ਦੀ ਮਾਤਾ ਜੀ ਦੀ ਮਿੱਠੀ ਯਾਦ ਵਿੱਚ 3 ਜਨਵਰੀ ਨੂੰ ਭੋਗ ਰੱਖਿਆ ਗਿਆ ਹੈ।ਮਾਤਾ ਭਜਨ ਕੌਰ ਜੀ ਦੀ ਅੰਤਿਮ ਅਰਦਾਸ ਉਨ੍ਹਾਂ ਦੀ ਆਤਮਿਕ ਯਾਤਰਾ ਅਤੇ ਸ਼ਾਂਤੀ ਲਈ ਸ਼ਨੀਚਰਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਕੀਤੀ ਜਾਵੇਗੀ।ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ।

ਮਾਤਾ ਜੀ ਦੇ ਅਕਾਲ ਚਲਾਣੇ ਨਾਲ ਉਨ੍ਹਾਂ ਦੀ ਨੂੰਹ ਦਵਿੰਦਰ ਕੌਰ ਅਤੇ ਪੋਤੇ ਅਰਮਾਨ ਸਿੰਘ ਵੀ ਗ਼ਮ ਵਿੱਚ ਡੁੱਬੇ ਹੋਏ ਹਨ।ਵਾਹਿਗੁਰੂ ਜੀ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦੀ ਸ਼ਕਤੀ ਦੇਣ।

Leave a Reply

Your email address will not be published. Required fields are marked *