ਜਲੰਧਰ (Jaspal kainth)-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਤੇ ਜਲੰਧਰ ਜ਼ੋਨ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ‘ਸੱਤਾ ਪ੍ਰਾਪਤ ਕਰੋ‘ ਰੈਲੀ ਦੀ ਸਫਲਤਾ ਲਈ ਪਾਰਟੀ ਦੇ ਸਾਰੇ ਹੀ ਵਰਕਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮਦੇ ਜਨਮ ਦਿਵਸ ਦੇ ਮੌਕੇ ‘ਤੇ ਬਸਪਾ ਵੱਲੋਂ ਬਹਿਰਾਮ ਵਿੱਚ ਸੱਤਾ ਪ੍ਰਾਪਤ ਕਰੋ ਰੈਲੀ ਰੱਖੀ ਗਈ ਸੀ। ਇਸ ਵਿੱਚ ਜਲੰਧਰ ਤੋਂ ਵੱਡੀ ਗਿਣਤੀ ਵਿੱਚ ਪਾਰਟੀਵਰਕਰਾਂ ਤੇ ਸਮਰਥਕਾਂ ਨੇ ਹਿੱਸਾ ਲਿਆ। ਰੈਲੀ ਵਿੱਚ ਹੋਏ ਭਾਰੀ ਇਕੱਠ ਨੇ ਇਹ ਸਾਬਿਤ ਕੀਤਾ ਹੈ ਕਿ ਬਸਪਾ ਪੰਜਾਬ ਦੀ ਇੱਕ ਮਜ਼ਬੂਤ ਰਾਜਨੀਤਿਕ ਧਿਰ ਹੈਤੇ ਲੋਕਾਂ ਲਈ ਇੱਕ ਚੰਗਾ ਬਦਲ ਹੈ। ਉਨ੍ਹਾਂ ਕਿਹਾ ਕਿ ਰੈਲੀ ਵਿੱਚ ਸਾਰੇ ਹੀ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ ਤੇ ਇਸ ਨੂੰ ਕਾਮਯਾਬ ਬਣਾਇਆ। ਅੱਜ ਤੱਕਪੰਜਾਬ ਵਿੱਚ ਰਾਜ ਕਰ ਚੁੱਕੀਆਂ ਪਾਰਟੀਆਂ ਲੋਕਾਂ ਨੂੰ ਮੁੱਢਲੀਆਂ ਸੁਵਿਧਾਵਾਂ ਵੀ ਨਹੀਂ ਦੇ ਸਕੀਆਂ ਹਨ ਤੇ ਇਨ੍ਹਾਂ ਪਾਰਟੀਆਂ ਨੇ ਲੋਕਾਂ ਦਾ ਸਮਾਂ ਖਰਾਬ ਕੀਤਾਹੈ, ਜਦਕਿ ਬਸਪਾ ਨੇ ਸੱਤਾ ਤੋਂ ਬਿਨਾਂ ਵੀ ਲੋਕਾਂ ਦੀ ਜ਼ਿੰਦਗੀ ਬੇਹਤਰ ਬਣਾਉਣ ਲਈ ਲਗਾਤਾਰ ਸੰਘਰਸ਼ ਕੀਤਾ ਹੈ। ਬਸਪਾ ਸੱਤਾ ਵਿੱਚ ਆ ਕੇ ਸਮੁੱਚੇ ਪੰਜਾਬਦੇ ਲੋਕਾਂ ਦੀ ਜ਼ਿੰਦਗੀ ਬੇਹਤਰ ਬਣਾਉਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਬਸਪਾ ਦੇ ਨਾਲ ਆ ਕੇ ਪੰਜਾਬ ਦੀ ਬੇਹਤਰੀ ਲਈ ਕੰਮ ਕਰਨ ਦਾ ਸੱਦਾ ਵੀਦਿੱਤਾ।