ਪੈਰਿਸ 15 ਅਕਤੂਬਰ (ਭੱਟੀ ਫਰਾਂਸ ) ਸਪੇਨ ਤੋਂ ਪੱਤਰਕਾਰ ਅਤੇ ਸਮਾਜ ਸੇਵਕ ਅਮਰੀਕ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਫਿਲਮ ਕੌਮ ਦੇ ਹੀਰੇ ਦੇ ਨਿਰਮਾਤਾ ਰਾਜ ਕਾਕੜਾ ਜੀ ਜਿਹੜੇ ਕਿ ਅੱਜਕੱਲ ਯੂਰਪ ਟੂਰ ਤੇ ਆਏ ਹੋਏ ਹਨ ਦੇ ਬਾਰੇ ਪਤਾ ਲੱਗਾ ਹੈ ਕਿ ਉਹ ਜਿਸ ਸਪੇਨ ਪਹੁੰਚੇ ਤਾਂ ਉੱਥੋਂ ਦੀਆਂ ਸ਼ਖਸ਼ੀਅਤਾਂ ਨੇ ਰਾਜ ਕਾਕੜਾ ਜੀ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨ ਕੀਤਾ ਅਤੇ ਜੀ ਆਇਆ ਨੂੰ ਕਿਹਾ | ਹੁਣ ਕਾਕੜਾ ਜੀ ਅਗਲਾ ਪੜਾਅ ਜਰਮਨ ਦਾ ਹੋਵੇਗਾ ਤੇ ਉਸਤੋਂ ਬਾਅਦ ਉਹ ਇਸ ਵੀਕ ਐਂਡ ਤੇ ਭਾਵ 21 ਅਤੇ 22 ਅਕਤੂਬਰ ਨੂੰ ਦੋ ਦਿਨ ਵਾਸਤੇ ਫਰਾਂਸ ਪਹੁੰਚਣਗੇ |