ਅੰੰਮਿ੍ਤਸਰ( ਦਾ ਮਿਰਰ ਪੰਜਾਬ)- ਪੰਜਾਬ ਲਗਾਤਾਰ ਤਾਲੀਵਾਨ ਬਣ ਰਿਹਾ ਹੈ ਦਿਨ-ਦਿਹਾੜੇ ਹੀ ਕਤਲ ਅਤੇ ਲੁੱਟਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਅੰਮ੍ਰਿਤਸਰ ਵਿੱਚ ਵਾਪਰਿਆ ਹੈ ਜਿੱਥੇ ਦੋ ਧਿਰਾਂ ਵਿਚਕਾਰ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ਵਿੱਚ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ, ਮੱਕੇ ਉੱਤੇ ਇਕ ਗੰਭੀਰ ਰੂਪ ਵਿਚ ਜ਼ਖ਼ਮੀ ਨੌਜਵਾਨ ਦੀ ਪਹਿਚਾਣ ਲਵਦੀਪ ਵਜੋਂ ਦੱਸੀ ਜਾ ਰਹੀ ਹੈ। ਉਕਤ ਘਟਨਾ ਖਾਲਸਾ ਕਾਲਜ ਦੇ ਬਾਹਰ ਵਾਪਰੀ ਹੈ। ਚਸ਼ਮਦੀਦਾਂ ਮੁਤਾਬਕ ਖਾਸਲਾ ਕਾਲਜ ਦੇ ਬਾਹਰ 3 ਤੋਂ 4 ਰਾਊਂਡ ਫਾਇਰਿੰਗ ਹੋਈ। ਇਸ ਵਿੱਚ ਦੋ ਨੌਜਵਾਨ ਨੂੰ ਗੋਲੀ ਲੱਗੀ ਹੈ। ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।





