ਪੈਰਿਸ 14 ਸਤੰਬਰ ( ਭੱਟੀ ) ਦੁਨੀਆ ਭਰ ਦੀਆਂ ਅਠਾਰਾਂ ਕਬੱਡੀ ਫੈਡਰੇਸ਼ਨਾਂ ਵਲੋਂ ਸਾਂਝੇ ਤੌਰ ਤੇ ਬਣਾਈ ਗਈ ਫਿਫਕਾ ਨਾਮ ਦੀ ਕਬੱਡੀ ਫੈਡਰੇਸ਼ਨ ਦੀ ਮੀਟਿੰਗ ਹੌਲੈਂਡ ਵਿੱਚ ਪੈਂਦੇ ਸ਼ਹਿਰ ਅਮਸਟਰਡਮ ਵਿਖ਼ੇ ਸਥਿਤ, ਰੈਸਟੋਰੈਂਟ ਵੇਦਾ ਵਿਖ਼ੇ ਬਹੁਤ ਹੀ ਸੁਹਾਵਣੇ ਮਾਹੌਲ ਵਿੱਚ ਹੋਈ, ਜਿਸਦੀ ਪ੍ਰਧਾਨਗੀ, ਰਸ਼ਪਾਲ ਸਿੰਘ ਸ਼ੀਰਾ ਇੰਗਲੈਂਡ ਨੇ ਆਪਣੇ ਸਾਥੀਆਂ ਦੇ ਸਹਿਯੋਗ ਅਤੇ ਸਹਿਮਤੀ ਨਾਲ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਅਤੇ ਕਬੱਡੀ ‘ਚ ਨਿਖਾਰ ਲਿਆਉਣ, ਖਿਡਾਰੀਆਂ ਨੂੰ ਨਸ਼ਿਆਂ ਤੋੰ ਦੂਰ ਰੱਖਣ, ਕਬੱਡੀ ਵਿੱਚ ਡਸਿਪਲਨ ਕਾਇਮ ਰੱਖਣ, ਖਿਡਾਰੀਆਂ ਨੂੰ ਗ੍ਰੇਡ ਦੇ ਹਿਸਾਬ ਨਾਲ ਮੰਗਵਾਉਣ ਅਤੇ ਖੇਡਾਂ ਤੇ ਵਧੀਆ ਤਰੀਕੇ ਨਾਲ ਕੰਟਰੋਲ ਰੱਖਣ ਵਾਸਤੇ ਵਿਸਥਾਰ ਸਾਹਿਤ ਕਮੇਟੀਆਂ ਬਣਾਉਣ ਵਾਸਤੇ ਸਾਰਿਆਂ ਦੇ ਸੁਝਾਅ ਮੰਗੇ ਅਤੇ ਮੌਕੇ ਤੇ ਹੀ ਫ਼ੈਸਲਾ ਲੈ ਕੇ, ਮੀਡੀਆ ਕੰਟਰੋਲ ਕਰਨ, ਖਿਡਾਰੀ ਮੰਗਵਾਉਣ, ਬੈੰਕ ਅਕਾਊਂਟ ਖੋਹਲਣ, ਗਰੇਡਾਂ ਦੇ ਹਿਸਾਬ ਨਾਲ ਖਿਡਾਰੀਆਂ ਦੀ ਚੋਣ ਕਰਨੀ ਆਦਿ ਵਾਸਤੇ ਵੱਖੋ ਵੱਖ ਜਿੰਮੇਵਾਰ ਵਿਅਕਤੀਆਂ ਦੇ ਨਾਮ ਮੁਕਰਰ ਕਰਕੇ ਕਮੇਟੀਆਂ ਬਣਾ ਦਿਤੀਆਂ ਗਈਆਂ, ਜੋ ਕਿ ਦੋ ਰੋਜਾ ਮੀਟਿੰਗ ਦੀ ਸਫਲਤਾ ਕਹੀ ਜਾ ਸਕਦੀ ਹੈ | ਮੀਟਿੰਗ ਵਿੱਚ ਲਏ ਗਏ ਫੈਸਲਿਆਂ ਅਨੁਸਾਰ ਹੁਣ ਹਰੇਕ ਦੇਸ਼ ਵਿੱਚ 2027 ‘ਚ ਹੋਣ ਵਾਲੇ ਕਬੱਡੀ ਟੂਰਨਾਮੈਂਟ, ਭਾਰਤ ਤੋੰ ਖਿਡਾਰੀ ਕਿਹੜੇ ਤੇ ਕਿਵੇਂ ਮੰਗਵਾਉਣੇ ਹਨ, ਉਨ੍ਹਾਂ ਨੂੰ ਕਿਤਨੇ ਪੈਸੇ ਦੇਣੇ ਹਨ ਆਦਿ ਹਰੇਕ ਫ਼ੈਸਲਾ ਫਿਫਕਾ ਵਲੋਂ ਬਣਾਈਆਂ ਗਈਆਂ ਕਮੇਟੀਆਂ ਹੀ ਲਿਆ ਕਰਨਗੀਆਂ | ਇਸ ਮੀਟਿੰਗ ਵਿੱਚ ਭਾਗ ਲੈਣ ਵਾਸਤੇ,ਗੁਰਮੁੱਖ ਸਿੰਘ ਉਨਟਾਰੀਉ, ਸੰਦੀਪ ਸਿੰਘ ਅਮਰੀਕਾ , ਮਨਜੀਤ ਸਿੰਘ ਵੈਂਨਕੂਵਰ, ਗਿਆਨ ਸਿੰਘ ਕੈਨੇਡਾ, ਮਲਕੀਅਤ ਸਿੰਘ ਦਿਉਲ, ਇੰਦਰਜੀਤ ਸਿੰਘ ਧੁੱਗਾ, ਰਸ਼ਪਾਲ ਸਿੰਘ ਸ਼ੀਰਾ ਅਟਵਾਲ ਇੰਗਲੈਂਡ, ਜਗਤਾਰ ਸਿੰਘ ਬਿੱਟੂ ਫਰਾਂਸ, ਹਰਵਿੰਦਰ ਸਿੰਘ ਹੋਲੈਂਡ, ਰਘੂਬੀਰ ਸਿੰਘ ਕੋਹਾੜ ਫਰਾਂਸ, ਇੰਦਰਜੀਤ ਸਿੰਘ ਜੋਸਨ, ਬੇਲਜੀਅਮ , ਸੁਰਿੰਦਰਜੀਤ ਸਿੰਘ ਸੋਨੀ ਬੈਲਜੀਅਮ, ਜਸਬੀਰ ਸਿੰਘ ਜੱਗਾ ਹੋਲੈਂਡ, ਬੱਬੂ ਬੱਠਲਾ ਹੋਲੈਂਡ, ਬੀ. ਐਸ. ਰਾਣਾ, ਹੋਲੈਂਡ, ਸੁਰਜੀਤ ਸਿੰਘ ਹੋਲੈਂਡ, ਦਲਵਿੰਦਰ ਸਿੰਘ ਗਰੇਵਾਲ ਆਸਟ੍ਰੇਲੀਆ, ਰਣਜੀਤ ਸਿੰਘ ਬਾਬਾ ਆਸਟ੍ਰੇਲੀਆ, ਕੁਲਦੀਪ ਸਿੰਘ ਬਾਸੀ ਆਸਟ੍ਰੇਲੀਆ, ਅਵਤਾਰ ਸਿੰਘ ਤਾਰੀ ਨਿਊਜੀਲੈਂਡ, ਤੀਰਥ ਸਿੰਘ ਅਟਵਾਲ, ਪਿੰਦਾ ਖਹਿਰਾ ਆਸਟ੍ਰੇਲੀਆ, ਮਨਜੀਤ ਸਿੰਘ ਐਮ.ਐਲ.ਕੇ ਭਾਰਤ, ਰਾਜਵੀਰ ਰਾਜੂ ਅਮਰੀਕਾ, ਵਰਿੰਦਰ ਭੂਰਾ ਅਮਰੀਕਾ, ਸੁਰਿੰਦਰ ਸਿੰਘ ਮਾਣਕ ਇੰਗਲੈਂਡ, ਜੀਤਾ ਪੱਡਾ ਫਰਾਂਸ, ਅਮਰਦੀਪ ਸਿੰਘ ਜੌਹਲ ਹੋਲੈਂਡ, ਅਜਿੰਦਰਪਾਲ ਸਿੰਘ ਖਰਲਾ ਹੌਲੈਂਡ, ਇਕਬਾਲ ਸਿੰਘ ਭੱਟੀ ਫਰਾਂਸ, ਬਾਗੀ ਇੰਗਲੈਂਡ ਆਦਿ ਤੋੰ ਜਿਹੜੇ ਕਿ ਵੱਖੋ ਵੱਖ ਅਠਾਰਾਂ ਕਬੱਡੀ ਫੈਡਰੇਸ਼ਨਾਂ ਨਾਲ ਸਬੰਧ ਰੱਖਦੇ ਹਨ, ਉਹ FIkFA ਨਾਮ ਦੀ ਜਿਹੜੀ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਬਣਾਈ ਗਈ ਹੈ, ਦੇ ਵਿੱਚ ਭਾਗ ਲੈਣ ਵਾਸਤੇ ਵੱਖੋ ਵੱਖ ਮੁਲਕਾਂ ਤੋੰ ਪਹੁੰਚੇ ਹੋਏ ਸਨ |


