ਪੈਰਿਸ 27 ਜੂਨ (ਪੱਤਰ ਪ੍ਰੇਰਕ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਕੇਜਰੀਵਾਲ ਸਾਹਿਬ ਵਲੋਂ ਦਿੱਤੇ ਗਏ ਇਸ ਬਿਆਨ ਉੱਪਰ, ਕਿ, ਜੇਕਰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਪੰਜਾਬ ਦਾ ਮੁੱਖ ਮੰਤਰੀ ਕੋਈ ਨਾ ਕੋਈ ਸਿੱਖ ਚਿਹਰਾ ਹੀ ਹੋਵੇਗਾ, ਤੇ ਪ੍ਰਤੀਕਰਮ ਦਿੰਦਿਆਂ ਹੋਇਆਂ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ, ਬਲਕਿ ਰਾਜਨੀਤਿਕ ਸਟੰਟ ਹੈ | ਜੇਕਰ ਗ਼ੌਰ ਨਾਲ਼ ਵਾਚਿਆ ਜਾਵੇ ਤਾਂ ਪੰਜਾਬ ਦੇ ਇਤਿਹਾਸ ਵਿੱਚ ਪੰਜਾਬ ਦਾ ਮੁੱਖ ਮੰਤਰੀ ਹਮੇਸ਼ਾਂ ਹੀ ਸਿੱਖ ਚਿਹਰਾ ਰਿਹਾ ਹੈ ਅਤੇ ਅੱਗੋਂ ਵੀ ਸਿੱਖ ਚਿਹਰਾ ਹੀ ਮੁੰਖ ਮੰਤਰੀ ਬਣਦਾ ਰਹੇਗਾ | ਸੋ ਕੇਜਰੀਵਾਲ ਸਾਹਿਬ ਜੀ ਇਹ ਬਿਆਨ ਦੇ ਕੇ ਪੰਜਾਬੀਆਂ ਨੂੰ ਸਿੱਖ ਚਿਹਰੇ ਦਾ ਲਾਲਚ ਨਾ ਦਿਉ ਕਿਉਂਕਿ ਰਾਜਨੀਤਿਕ ਲੋਕਾਂ ਦੇ ਪੈਂਤੜਿਆਂ ਨੂੰ ਹੁਣ ਆਮ ਜਨਤਾ ਵੀ ਸਮਝਣ ਲੱਗ ਪਾਈ ਹੈ, ਹਾਂ ਜਿਹੜਾ ਬਿਆਨ ਸੁਖਬੀਰ ਸਿੰਘ ਬਾਦਲ ਵਲੋਂ ਆਇਆ ਹੈ ਕਿ ਪੰਜਾਬ ਦਾ ਉੱਪ ਮੁੱਖ ਮੰਤਰੀ ਦਲਿਤ ਸਮਾਜ ਦਾ ਹੋਵੇਗਾ ਗੱਲ ਹਜਮ ਹੁੰਦੀ ਹੈ ਕਿਉਂਕਿ ਇਹ ਪਹਿਲੀ ਵਾਰ ਹੋਵੇਗਾ | ਹੁਣ ਰਾਜਨੀਤਿਕ ਨੇਤਾਵਾਂ ਨੂੰ ਸੁਝਾਉ ਹੈ ਕਿ ਉਹ ਹਰ ਬਿਆਨ ਆਪਣੇ ਰਾਜਨੀਤਕ ਮੁਫ਼ਾਦ ਵਾਸਤੇ ਹੀ ਨਾ ਦਿਆ ਕਰਨ ਬਲਕਿ ਕਦੇ ਕਦਾਈਂ ਜਨਤਾ ਨੂੰ ਭੰਬਲਭੂਸੇ ‘ਚ ਪਾਉਣ ਦੀ ਜਗਾਹ ਉਸਦੇ ਫਾਇਦੇ ਦੀ ਵੀ ਗੱਲ ਕਰ ਲਿਆ ਕਰਨ, ਜਿਸਦੀਆਂ ਵੋਟਾਂ ਨਾਲ਼ ਤੁਹਾਨੂੰ ਐਸ਼ ਕਰਨ ਦਾ ਮੌਕਾ ਮਿਲਦਾ ਹੈ |





