*ਕੇਜਰੀਵਾਲ ਦੱਸਣ ਕਿ ਦਿੱਲੀ ਦੇ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਕਿਉਂ ਨਹੀਂ ਦਿੱਤੀ : ਸੁਖਬੀਰ ਸਿੰਘ ਬਾਦਲ*

पॉलिटिक्स
Spread the love

ਅੰਮ੍ਰਿਤਸਰ, 30 ਜੂਨ( ਦਾ ਮਿਰਰ ਪੰਜਾਬ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ 300 ਯੂਨਿਟ ਪ੍ਰਤੀ ਬਿੱਲ ਸਾਈਕਲ ਮੁਫਤ ਬਿਜਲੀ ਦੇਣ ਦੇ ਕੀਤੇ ਵਾਅਦੇ ਅਨੁਸਾਰ ਦਿੱਲੀ ਦੇ ਲੋਕਾਂ ਨੁੰ ਇਹ ਸਹੂਲਤ ਕਿਉਂ ਨਹੀਂ ਦਿੱਤੀ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਕੇਜਰੀਵਾਲ ਜਾਣਦੇ ਹਨ ਕਿ ਪੰਜਾਬ ਵਿਚ ਦਲਿਤਾਂ ਤੇ ਪੱਛੀਆਂ ਸ਼ੇ੍ਰਣੀਆਂ ਸਮੇਤ ਸਮਾਜ ਦੇ ਕਮਜ਼ੋਰ ਵਰਗ ਹਨ ਜਿਹਨਾਂ ਨੂੰ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਰ ਮਹੀਨੇ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਹੋਈ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਪ੍ਰਤੀ ਬਿੱਲ ਸਾਈਕਲ 300 ਯੂਨਿਟ ਬਿਜਲੀ ਦਾ ਵਾਅਦਾ ਕਰ ਕੇ ਇਸਦਾ ਮੁਕਾਬਲਾ ਕਰਨ ਦਾ ਯਤਨ ਕੀਤਾ ਪਰ ਉਹ ਤੁਰੰਤ ਬੇਨਕਾਬ ਹੋ ਗਏ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਜਿਹਨਾਂ ਨੇ 300 ਯੂਨਿਟ ਤੋਂ ਵੱਧ ਖ ਰਚੇ ਤਾਂ ਫਿਰ ਉਸਨੂੰ ਵੀ ਮੁਫਤ ਬਿਜਲੀ ਮਿਲੇਗੀ ਜਿਸਦੇ ਜਵਾਬ ਵਿਚ ਕੇਜਰੀਵਾਲ ਨੈ ਕਿਹਾ ਕਿ ਸਿਰਫ 300 ਯੂਨਿਟ ਤੱਕ ਬਿਜਲੀ ਮੁਫਤ ਹੋਵੇਗੀ ਤੇ 1 ਯੂਨਿਟ ਵੀ ਵੱਧ ਹੋਣ ’ਤੇ ਸਾਰਾ ਬਿੱਲ ਭਰਨਾ ਪਵੇਗਾ ਜਿਵੇਂ ਕਿ ਦਿੱਲੀ ਵਿਚ ਸਕੀਮ ਲਾਗੂ ਹੈ। ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਜੋ 200 ਯੂਨਿਟ ਹਰ ਮਹੀਨੇ ਬਿਨਾਂ ਕਿਸੇ ਸ਼ਰਤ ਦੇ ਮੁਆਫ ਕੀਤੀ ਹੈ,ਉਹ ਵੀ ਖੋਹ ਲਈ ਜਾਵੇਗੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬੀਆਂ ਨੂੰ ਧੋਖਾ ਦੇਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਕੇਜਰੀਵਾਲ ਦਿੱਲੀ ਵਿ ਹਨ ਤੇ ਉਹਨਾਂ ਨੂੰ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਲਈ ਜਵਾਬਦੇਹ ਨਹੀਂ ਮੰਨਿਆ ਜਾ ਸਕਦਾ। ਉਹਨਾਂ ਕਿਹਾ ਕਿ ਉਹ ਦੱਸਣ ਕਿ ਪੰਜਾਬ ਵਿਚ ਆਪ ਦਾ ਕਿ ਹੜਾ ਆਗੂ ਵਾਅਦੇ ਪੂਰੇ ਕਰਨ ਦੀ ਜ਼ਿੰਮੇਵਾਰੀ ਚੁੱਕੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਕੇਜਰੀਵਾਲ ਨੂੰ ਇਸ ਗੱਲ ਲਈ ਝਾੜਿਆ ਕਿ ਉਹਨਾਂ ਨੁੰ ਪਤਾ ਨਹੀਂ ਕਿ ਉਹ ਕੀ ਗੱਲ ਕਰ ਰਹੇ ਹਨ ਤੇ ਆਪ ਦੀ ਸਰਕਾਰ ਬਣਨ ’ਤੇ ਪੰਜਾਬੀਆਂ ਨੁੰ 24 ਘੰਟੇ ਬਿਜਲੀ ਦੀ ਸਹੂਲਤ ਦੇਣ ਦਾ ਵਾਅਦਾ ਕਰ ਰਹੇ ਹਨ।
ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਨੁੰ ਬਿਜਲੀ ਸਰਪਲੱਸ ਬਣਾ ਦਿੱਤਾ ਹੈ ਤੇ ਪੰਜਾਬੀਆਂ ਨੂੰ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਬਿਨਾਂ ਰੁਕਾਵਟ 24 ਘੰਟੇ ਬਿਜਲੀ ਸਪਲਾਈ ਮਿਲ ਰਹੀ ਸੀ।
ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਬਿਜਲੀ ਸਪਲਾਈ ਦੇ ਕੁਪ੍ਰਬੰਧਾਂ ਕਾਰਨ ਥਰਮਲ ਪਲਾਂਟ ਬੰਦ ਕੀਤੇ ਗਏ ਜਿਸ ਕਾਰਨ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਿਸਾਨਾਂ ਨੁੰ ਝੋਨੇ ਦੀ ਲੁਆਈ ਲਈ ਸਿਰਫ 4 ਤੋਂ 5 ਘੰਟੇ ਬਿਜਲੀ ਮਿਲ ਰਹੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਆਪ ਨੇ ਦਿੱਲੀ ਵਿਚ ਕਿਸਾਨਾਂ ਨੂੰ ਬਿਜਲੀ ਮੁਫਤ ਲਹੀਂ ਦਿੱਤੀ। ਉਹਨਾਂ ਕਿਹਾ ਕਿ ਦਿੱਲੀ ਵਿਚ ਕਿਸਾਨ ਬਿਜਲੀ ਸਪਲਾਈ ਲਈ ਮਹਿੰਗੀਆਂ ਦਰਾਂ ਅਦਾ ਕਰ ਰਹੇ ਹਨ ਤੇ ਘਰੇਲੂ ਤੇ ਦੁਕਾਨਦਾਰਾਂ ਨੁੰ ਵੀ ਮਹਿੰਗੀ ਬਿਜਲੀ ਲੈਣੀ ਪੈ ਰਹੀ ਹੈ।
ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਪਹਿਲਾਂ ਦਿੱਲੀ ਦੇ ਇਹ ਮਸਲੇ ਹੱਲ ਕਰਨੇ ਚਾਹੀਦੇਹਨ ਅਤੇ ਪੰਜਾਬੀਆਂ ਨੂੰ ਝੁਠੇ ਵਾਅਦਿਆਂ ਨਾਲ ਮੁਰਖ ਬਣਾਉਣ ਤੋਂ ਪਹਿਲਾਂ ਦਿੱਲੀ ਵਿਚ 300 ਯੁਨਿਟ ਬਿਜਲੀ ਮੁਫਤ ਦੇਣੀ ਚਾਹੀਦੀ ਹੈ।

Leave a Reply

Your email address will not be published. Required fields are marked *