*ਕੱਚੇ ਅਧਿਆਪਕਾਂ ਦੇ ਹੱਕ ‘ਚ ਜੀਟੀਯੂ ਨੇ ਮਾਰਿਆ ਹਾਅ ਦਾ ਨਾਅਰਾ, ਮੋਹਾਲੀ ‘ਚ ਲਾਏ ਮੋਰਚੇ ‘ਚ ਰੋਜ਼ਾਨਾ ਜਥੇ ਭੇਜਣ ਦਾ ਕੀਤਾ ਫੈਸਲਾ*

शिक्षा
Spread the love

ਤਲਵਾਡ਼ਾ,2 ਜੁਲਾਈ (ਦਾ ਮਿਰਰ ਪੰਜਾਬ)-ਗੌਰਮਿੰਟ ਟੀਚਰਜ਼ ਯੂਨੀਅਨ,ਪੰਜਾਬ ਨੇ ਕੱਚੇ ਅਧਿਆਪਕਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਹੈ। ਜੀਟੀਯੂ ਦੀ ਸੂਬਾ ਕਮੇਟੀ ਨੇ ਕੱਚੇ ਅਧਿਆਪਕਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਮੋਹਾਲੀ ਵਿਖੇ ਲਗਾਏ ਮੋਰਚੇ ‘ਚ ਰੋਜ਼ਾਨਾ ਜਥੇ ਭੇਜਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਜੀਟੀਯੂ ਜ਼ਿਲ੍ਹਾ ਹੁਸ਼ਿਆਰਪੁਰ ਪ੍ਰਿੰ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਇਹ ਫ਼ੈਸਲਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਹੇਠ ਹੋਈ ਆਨਲਾਈਨ ਮੀਟਿੰਗ ‘ਚ ਲਿਆ ਗਿਆ। ਸੂਬਾ ਜਨ ਸਕੱਤਰ ਕੁਲਦੀਪ ਦੌਡ਼ਕਾ ਨੇ ਦੱਸਿਆ ਕਿ ਜਵਾਨੀ ਦੇ ਕੀਮਤੀ ਸਾਲ ਸਿੱਖਿਆ ਵਿਭਾਗ ਵਿੱਚ ਲਗਾਉਣ ਦੇ ਬਾਵਜੂਦ ਹਜ਼ਾਰਾਂ ਹੀ ਕੱਚੇ ਅਧਿਆਕ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ। ਮੌਜ਼ੂਦਾ ਸੂਬਾ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਬਣਨ ’ਤੇ ਪਹਿਲੀ ਕੈਬਨਿਟ ਮੀਟਿੰਗ ‘ਚ ਇਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਸਾਢੇ ਚਾਰ ਸਾਲ ਦਾ ਕਾਰਜ਼ਕਾਲ ਪੂਰਾ ਹੋਣ ਦੇ ਬਾਵਜੂਦ ਇਹ ਅਧਿਆਪਕ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਜਥੇਬੰਦੀ ਨੇ ਬੇਰੁਜ਼ਗਾਰ ਟੈੱਟ ਪਾਸ ਈਟੀਟੀ ਤੇ ਬੀਐਡੱ ਅਧਿਆਪਕਾਂ ਦੇ ਸੰਘਰਸ਼ ਦਾ ਵੀ ਸਮਰਥਨ ਕੀਤਾ। ਆਗੂਆਂ ਨੇ ਹਰ ਤਰ੍ਹਾਂ ਦੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਅਤੇ ਸਰਕਾਰੀ ਅਦਾਰਿਆਂ ‘ਚ ਪਈਆਂ ਖਾਲੀ ਅਸਾਮੀਆਂ ਨੂੰ ਪਹਿਲ ਦੇ ਆਧਾਰ ’ਤੇ ਭਰਨ ਦੀ ਮੰਗ ਕੀਤੀ। ਜੀਟੀਯੂ ਨੇ ਕੱਚੇ ਕਾਮਿਆਂ ਤੇ ਬੇਰੁਜ਼ਗਾਰਾਂ ਦੇ ਚੱਲਦੇ ਸੰਘਰਸ਼ ਨੂੰ ਜਿੱਤ ਤੱਕ ਲਿਜਾਣ ਲਈ ਹਰ ਸੰਭਵ ਯਤਨ ਕਰਨ ਦਾ ਫੈਸਲਾ ਕੀਤਾ ਹੈ। ਕੱਚੇ ਅਧਿਆਪਕਾਂ ਦੇ ਮੋਹਾਲੀ ਵਿਖੇ ਚੱਲਦੇ ਪੱਕੇ ਮੋਰਚੇ ‘ਚ ਜੀਟੀਯੂ ਨੇ ਜ਼ਿਲ੍ਹਾ ਵਾਈਜ਼ ਜਥੇ ਭੇਜਣ ਦਾ ਐਲਾਨ ਕੀਤਾ ਹੈ। ਸੂਬਾ ਕਮੇਟੀ ਮੀਟਿੰਗ ‘ਚ ਜਸਵੀਰ ਤਲਵਾਡ਼ਾ, ਦਵਿੰਦਰ ਸਿੰਘ ਧਨੋਤਾ, ਰਾਜ ਕੁਮਾਰ, ਰਣਵੀਰ ਠਾਕੁਰ, ਕਮਲਦੀਪ ਸਿੰਘ, ਰਾਜੇਸ਼ ਅਰੋਡ਼ਾ, ਜਸਵੰਤ ਸਿੰਘ, ਗੁਰਿੰਦਰ ਸਿੰਘ, ਸੰਦੀਪ ਕੁਮਾਰ, ਨਰਿੰਦਰ ਕੁਮਾਰ, ਅਨੁਪਮ ਮੰਗਲ, ਸਰਬਜੀਤ ਸਿੰਘ, ਬਲਜੀਤ ਕੌਸ਼ਲ, ਰਛਪਾਲ ਸਿੰਘ , ਨਰੇਸ਼ ਮਿੱਡਾ, ਅਮਰਜੀਤ ਸਿੰਘ, ਸੁਰਿੰਦਰ ਪਾਲ, ਸ਼ਾਮ ਸੁੰਦਰ ਕਪੂਰ, ਸਤਵਿੰਦਰ ਸਿੰਘ ਮੰਢੇਰ, ਸੂਰਜ ਪ੍ਰਕਾਸ਼ ਸਿੰਘ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *