ਲੋਹੀਆਂ ਖ਼ਾਸ 24 ਜੁਲਾਈ (ਰਾਜੀਵ ਕੁਮਾਰ ਬੱਬੂ)
ਇਲਾਕਾ ਲੋਹੀਆਂ ਖ਼ਾਸ ਦੇ ਪਿੰਡ ਟੁਰਨਾਂ ਦੇ ਸਰਪੰਚ ਪਤੀ ਸਰਬਣ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਪਿੰਡ ਵਿੱਚ ਤਿੰਨ ਗੁਰਦੁਆਰਾ ਸਾਹਿਬ ਹਨ ਜਿਨ੍ਹਾਂ ਨੂੰ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਤੇ ਮੋਹਤਵਾਰ ਵਿਅਕਤੀਆਂ ਦੀ ਸਹਿਮਤੀ ਨਾਲ ਪਿੰਡ ਵਿੱਚ ਤਿੰਨ ਦਿਨ ਅਨਾਉਸਮੇਂਟ ਕਰਵਾ ਕੇ ਆਮ ਇਜਲਾਸ ਕੀਤਾ ਗਿਆ ਤੇ ਤਿੰਨ ਗੁਰਦੁਆਰਾ ਸਾਹਿਬ ਨੂੰ ਇਕ ਗੁਰਦੁਆਰਾ ਸਾਹਿਬ ਵਿੱਚ ਤਬਦੀਲ ਕੀਤਾ ਗਿਆ ਹੈ।
ਜਿਸ ਤੇ ਦੂਸਰੇ ਪਾਸੇ ਦੋ ਗੁਰਦੁਆਰਾ ਸਾਹਿਬ ਦੀ ਸੰਗਤ ਬੀਬੀ ਹਰਜਿੰਦਰ ਕੌਰ, ਭਾਈ ਨਿਰਮਲ ਸਿੰਘ ਤੇ ਹੋਰ ਭਾਰੀ ਗਿਣਤੀ ਵਿੱਚ ਸੰਗਤਾਂ ਵੱਲੋਂ ਪਿੰਡ ਦੇ ਸਰਪੰਚ ਸਰਬਣ ਸਿੰਘ, ਪੰਚਾਇਤ ਤੇ ਹਰ ਮੈਦਾਨ ਅਤੇ ਸਪੋਰਟਸ ਕਲੱਬ ਦੇ ਪ੍ਰਧਾਨ ਕਮਲਜੀਤ ਸਿੰਘ ਤੇ ਕਲੱਬ ਮੈਂਬਰਾਂ ਤੇ ਦੋਸ਼ੀ ਲਾਉਂਦੇ ਹੋਏ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਦੇ ਸਰੂਪ ਤੇ ਗੁਰੂ ਘਰ ਦਾ ਸਾਰਾ ਸਮਨਰ ਤੇ ਨਿਸ਼ਾਨ ਸਾਹਿਬ ਦੇ ਚੋਲੇ ਜਬਰਨ ਉਤਾਰ ਕੇ ਲੇ ਗਏ ਹਨ।ਇਸ ਸਾਰੇ ਮਾਮਲੇ ਦੀ ਇਤਲਾਹ ਐਸ ਜੀ ਪੀ ਸੀ ਅੰਮ੍ਰਿਤਸਰ ਮੈਂਬਰ ਬਲਦੇਵ ਸਿੰਘ ਕਲਿਆਣ ਦੇ ਧਿਆਨ ਹਿਤ ਦਿੱਤੀ ਗਈ ਹੈ।





