*ਢਾਬੇ ਤੇ ਹੋਏ ਵਿਵਾਦ ਵਿੱਚ ਛੇ ਤੇ ਮਾਮਲਾ ਦਰਜ ਤੇ ਢਾਬਾ ਮਾਲਕ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ*

क्राइम
Spread the love

ਲੋਹੀਆਂ ਖ਼ਾਸ 23 ਜੁਲਾਈ ਰਾਜੀਵ ਕੁਮਾਰ ਬੱਬੂ।
ਬੈਜ ਨਾਥ ਢਾਬੇ ਤੇ ਖਾਣਾ ਖਾਣ ਪਿੱਛੋ ਪੈਸੇ ਦੇ ਲੈਣ ਦੇਣ ਕਾਰਨ ਢਾਬਾ ਮਾਲਕ ਤੇ ਛੇ ਨੌਜਵਾਨਾਂ ਦਾ ਆਪਸੀ ਵਿਵਾਦ ਹੋ ਗਿਆ ਜਿਸ ਤੇ ਢਾਬਾ ਮਾਲਕ ਸੰਦੀਪ ਕੁਮਾਰ ਪਿਤਾ ਬੈਜ ਨਾਥ ਤੇ ਭਰਾ ਕਮਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਰਿਪੋਰਟ ਕੀਤੀ ਜਿਸ ਦੀਆਂ ਸੀ ਸੀ ਟੀਂ ਵੀ ਕੈਮਰੇ ਦੀਆਂ ਵੀਡਿਉ ਵਾਇਰਲ ਕੀਤੀਆਂ ਗਈਆਂ ਹਨ ਤੇ ਥਾਣਾ ਲੋਹੀਆਂ ਵਿਖੇ ਬਲਵਿੰਦਰ ਸਿੰਘ ਭੁੱਲਰ ਤੇ ਏ ਐਸ ਆਈ ਪਰਗਟ ਸਿੰਘ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਉਹਨਾਂ ਛੇ ਨੌਜਵਾਨਾ ਅਮਰੀਕ ਸਿੰਘ ਤੋਤਾ, ਲਹਿੰਬਰ ਸਿੰਘ, ਸੁਖਵਿੰਦਰ ਸਿੰਘ ਸਹੋਤਾ, ਕੁਲਵਿੰਦਰ ਸਿੰਘ, ਮਨੀ ਤੇ ਜਸਵਿੰਦਰ ਸਿੰਘ ਲੱਡੂ ਤੇ ਅਲੱਗ ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਰਜਿਸਟਰ ਕਰਕੇ ਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਤੇ ਦੂਸਰੇ ਪਾਸੇ ਉਹਨਾਂ ਛੇ ਨੌਜਵਾਨਾ ਵੱਲੋ ਕਰੋਸ ਕੇਸ ਦੀ ਰਪਟ ਦਰਜ ਰਜਿਸਟਰ ਕਰਵਾਈ ਗਈ ਹੈ ਜਿਸ ਤੇ ਥਾਣਾ ਮੁੱਖੀ ਬਲਵਿੰਦਰ ਸਿੰਘ ਭੁੱਲਰ ਤੇ ਏ ਐਸ ਆਈ ਪਰਗਟ ਸਿੰਘ ਵੱਲੋਂ ਦਸਿਆ ਗਿਆ ਹੈ ਕਿ ਇਸ ਰਪਟ ਦੀ ਜਾਂਚ ਕਰਨ ਲਈ ਰਿਪੋਰਟ ਅਫ਼ਸਰਾਂ ਬਾਲਾ ਜੀ ਨੂੰ ਭੇਜ ਦਿੱਤੀ ਗਈ ਹੈ ਉਪਰੋ ਜੀ ਆਦੇਸ਼ ਆਏਗਾ ਉਸ ਮੁਤਾਬਿਕ ਢਾਬਾ ਮਾਲਕਾ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *