*ਇੰਨੋਸੈਂਟ ਹਾਰਟਸ ਗਰੁੱਪ ਵਿੱਚ ਅਨੇਕ ਸਕਾਲਰਸ਼ਿਪ ਯੋਜਨਾਵਾਂ ਦੇ ਅਧੀਨ ਵਿਭਿੰਨ ਪਾਠਕ੍ਰਮਾਂ ਵਿੱਚ ਦਾਖਲਾ ਆਰੰਭ*

शिक्षा
Spread the love

ਜਲੰਧਰ 26 ਅਗਸਤ (ਦਾ ਮਿਰਰ ਪੰਜਾਬ): ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਅਧੀਨ ਚਲਾਇਆ ਜਾ ਰਿਹਾ ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਸ ਸਰਵਪੱਖੀ ਵਿਕਾਸ ਲਈ ਸਦਾ ਹੀ ਤਤਪਰ ਰਿਹਾ ਹੈ। ਇਹ ਇੰਸਟੀਚਿਊਟ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਕੂਲ ਆਫ ਆਈਟੀ, ਮੈਨੇਜਮੈਂਟ, ਹੋਟਲ ਮੈਨੇਜਮੈਂਟ, ਐਗਰੀਕਲਚਰ ਐਂਡ ਮੈਡੀਕਲ ਲੈਬ ਸਾਇੰਸ ਸਕੂਲਸ ਦੇ ਤਹਿਤ ਏਆਈਸੀਟੀਈ ਅਪਰੂਵਡ ਕੋਰਸਿਜ਼ ਐੱਮਬੀਏ ਅਤੇ ਐੱਮਸੀਏ ਅਤੇ ਆਈਕੇਜੀ-ਪੀਟੀਯੂ ਐਫੀਲੀਏਟਿਡ ਕੋਰਸਿਜ ਜਿਵੇਂ ਬੀਬੀਏ, ਬੀਸੀਏ, ਬੀਕਾਮ, ਬੀ. ਐੱਚਐੱਮਸੀਟੀ, ਬੀ. ਟੀਟੀਐੱਮ, ਬੀ.ਐੱਸਸੀ., ਐੱਮਐੱਲਐੱਸ, ਬੀਐੱਸਸੀ (ਮਾਈਕ੍ਰੋਬਾਇਓਲੋਜੀ), ਬੀ. ਐੱਸਸੀ (ਐਗਰੀਕਲਚਰ), ਪੀਜੀ ਡਿਪਲੋਮਾ ਇੰਨ ਡਿਜੀਟਲ ਮਾਰਕੀਟਿੰਗ ਅਤੇ ਬੀ.ਵੋਕ (ਹੌਸਪੀਟੈਲਿਟੀ ਐਂਡ ਕੈਟਰਿੰਗ ਮੈਨੇਜਮੈਂਟ) ਪ੍ਰਦਾਨ ਕਰਦਾ ਹੈ।

ਅਸੀਂ ਵਿਭਿੰਨ ਕਰੀਕੁਲਰ, ਕੋ-ਕਰੀਕੁਲਰ ਅਤੇ ਐਕਸਟਰਾ ਕਰੀਕੁਲਰ ਗਤੀਵਿਧੀਆਂ ਦੇ ਮਾਧਿਅਮ ਨਾਲ ਵਿਦਿਆਰਥੀਆਂ ਦੀ ਅੰਦਰੂਨੀ ਪ੍ਰਤਿਭਾ, ਉਨ੍ਹਾਂ ਦੀ ਵਿਚਾਰਧਾਰਾ, ਤਕਨੀਕੀ, ਪ੍ਰੋਫੈਸ਼ਨਲ ਅਤੇ ਇੰਟਰਪਰਸਨਲ ਸਕਿਲਸ ਦੇ ਵਿਕਾਸ ’ਤੇ ਜ਼ੋਰ ਦਿੰਦੇ ਹਾਂ। ਸਾਰੀਆਂ ਗਤੀਵਿਧੀਆਂ ਦਾ ਗਿਆਨ ਉੱਚ ਸਿੱਖਿਅਤ ਅਤੇ ਅਨੁਭਵੀ ਸਟਾਫ ਮੈਂਬਰਾਂ ਦੁਆਰਾ ਦਿੱਤਾ ਜਾਂਦਾ ਹੈ। ਅਸੀਂ ਅਲਟਰਾ ਮਾਡਰਨ ਲੈਬਜ਼, ਕਿਚਨਜ਼ ਅਤੇ ਰੈਸਟੋਰੈਂਟ ਵਿੱਚ ਉਦਯੋਗਿਕ ਪ੍ਰਯੋਗ ਪ੍ਰਦਾਨ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ, ਜੋ ਉੱਚ-ਗਤੀ ਇੰਟਰਨੈੱਟ ਸੇਵਾਵਾਂ ਦੇ ਨਾਲ ਲੈਸ ਹੈ। ਸਾਡਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇੱਕ ਡਾਇਨਾਮਿਕ ਕਾਰਪੋਰੇਟ ਵਾਤਾਵਰਨ ਵਿੱਚ ਉਦਯੋਗ ਦੇ ਲਈ ਤਿਆਰ ਕਰਨਾ ਹੈ ਅਤੇ ਇਸ ਨੂੰ ਵਧੇਰੇ ਅਨੁਕੂਲ ਬਣਾਉਣ ਦੇ ਲਈ ਉਹਨਾਂ ਦੀਆਂ ਆਧਾਰਭੂਤ ਯੋਗਤਾਵਾਂ ਨੂੰ ਵਿਕਸਿਤ ਕਰਨਾ ਹੈ। ਵਿਦਿਆਰਥੀਆਂ ਨੂੰ ਪ੍ਰਤੱਖ ਰੂਪ ਵਿੱਚ ਉਦਯੋਗ ਨਾਲ ਜਾਣੂੰ ਕਰਾਉਣ ਦੇ ਲਈ ਵਿਭਿੰਨ ਉਦਯੋਗਿਕ ਟ੍ਰਿਪਸ ਵੀ ਆਯੋਜਿਤ ਕੀਤਾ ਜਾਂਦੇ ਹਨ। ਬਿਨਾਂ ਕਿਸੇ ਵਿੱਤੀ ਸੰਕਟ ਦੇ ਵਿਦਿਆਰਥੀਆਂ ਦੇ ਸਿੱਖਿਆ ਅਤੇ ਭਵਿੱਖ ਦੇ ਉਦੇਸ਼ਾਂ ਨੂੰ ਪੂਰਾ ਕਰਨ ਦੇ ਲਈ ਟਰੱਸਟ ਵਿਦਿਆਰਥੀਆਂ ਨੂੰ ਅਕੈਡਮਿਕ ਪ੍ਰਦਰਸ਼ਨ ਦੇ ਆਧਾਰ ਉੱਤੇ ਕਈ ਸਕਾਲਰਸ਼ਿਪ ਯੋਜਨਾਵਾਂ ਪ੍ਰਦਾਨ ਕਰਦਾ ਹੈ। ਇਸ ਤੋਂ ਬਿਨਾਂ ਲੜਕੀ, ਦੂਸਰਾ ਭਰਾ-ਭੈਣ ਅਤੇ ਸੈਨਿਕ ਬਲ ਕਰਮੀਆਂ/ਸਾਬਕਾ ਸੈਨਿਕਾਂ ਦੇ ਬੱਚਿਆਂ ਦੇ ਲਈ 25% ਟਿਊਸ਼ਨ ਫੀਸ ਵਿੱਚ ਛੋਟ ਉਪਲੱਬਧ ਹੈ। ਸ਼ਹੀਦਾਂ ਦੇ ਬੱਚਿਆਂ ਲਈ 50% ਛੋਟ ਉਪਲੱਬਧ ਹੈ। ਟਰੱਬਲਡ ਏਰੀਆ ਦੇ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਲਈ ਟਿਊਸ਼ਨ ਫੀਸ ਉੱਤੇ ਵਿਸ਼ੇਸ਼ ਛੋਟ ਉਪਲੱਬਧ ਹੈ। ਇਸ ਤੋਂ ਬਿਨਾਂ ਯੋਗ ਵਿਦਿਆਰਥੀਆਂ ਦੇ ਲਈ ਮੁਫ਼ਤ-ਵਾਹਨ ਸੇਵਾ ਇੰਸਟੀਚਿਊਟ ਦੇ 20 ਕਿਲੋਮੀਟਰ ਖੇਤਰ ਦੇ ਅੰਦਰ ਉਪਲਬੱਧ ਹੈ।

ਇੰਨੋਸੈਂਟ ਹਾਰਟਸ ਗਰੁੱਪ ਨੇ ਸਾਲ-2020 ਵਿੱਚ ਆਈਕੇਜੀ-ਪੀਟੀਯੂ ਦੇ ਅਧਿਐਨ ਕੇਂਦਰ ਅਤੇ ਲਾਜਿਸਟਿਕ ਲਰਨਿੰਗ ਸਪੋਰਟ ਸੈਂਟਰ ਦੇ ਤਹਿਤ ਨਵੇਂ ਪਾਠਕ੍ਰਮ ਜੋੜੇ ਤਾਂ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਦੇ ਵਿਕਾਸ ਦੇ ਲਈ ਕਮਾਉਣ ਦੇ ਨਾਲ-ਨਾਲ ਸਿੱਖਣ ਵਿੱਚ ਵੀ ਸਹਾਇਤਾ ਮਿਲ ਸਕੇ। ਇਸ ਵਿੱਚ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ (ਡੀਸੀਏ), ਬੀਸੀਏ, ਬੀਬੀਏ, ਬੀ.ਕਾਮ ਅਤੇ ਐੱਮ.ਕਾਮ ਸ਼ਾਮਿਲ ਹੈ।

‘ਹੁਨਰ ਸੇ ਰੋਜ਼ਗਾਰ ਤੱਕ’ ਪ੍ਰੋਗਰਾਮ ਦੇ ਤਹਿਤ ਦੋ ਵਿਸ਼ੇਸ਼ ਮੁਫ਼ਤ ਪਾਠਕ੍ਰਮ – ਮਲਟੀਕੁਜ਼ੀਨ ਕੁੱਕ ਐਂਡ ਫੂਡ ਐਂਡ ਬੀਵਰੇਜ ਸਰਵਸਿਜ਼, ਜੋ ਸੈਰ-ਸਪਾਟਾ ਮੰਤਰਾਲੇ (ਭਾਰਤ ਸਰਕਾਰ) ਦੁਆਰਾ ਪ੍ਰਾਯੋਜਿਤ ਉਪਲੱਬਧ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਅਜਿਹੇ ਵਿਅਕਤੀਆਂ ਨੂੰ ਲਕਸ਼ਿਤ ਕਰਨਾ ਹੈ, ਜਿਨ੍ਹਾਂ ਕੋਲ ਵਧੇਰੇ ਸਾਧਨ ਨਹੀਂ ਹਨ ਅਤੇ ਜਿਨ੍ਹਾਂ ਨੂੰ ਰੋਜ਼ਗਾਰ ਦੇ ਲਈ ਉੱਚ ਸਕਿੱਲਜ਼ ਪ੍ਰਾਪਤ ਕਰਨ ਦੀ ਜ਼ਰੂਰਤ ਹੈ।

ਇਹ ਟਰੱਸਟ ‘ਗੋ ਗ੍ਰੀਨ’, ‘ਸਵੱਛ ਭਾਰਤ ਮਿਸ਼ਨ’, ‘ਬੇਟੀ ਬਚਾਓ, ਬੇਟੀ ਪੜ੍ਹਾਓ’, ‘ਸੇ ਨੋ ਟੂ ਡਰੱਗਜ਼’, ‘ਸੇ ਨੋ ਟੂ ਪਲਾਸਟਿਕ’, ‘ਗੋ ਪੇਪਰਲੈੱਸ’ ਅਤੇ ‘ਡਿਜੀਟਲ ਅਵੇਅਰਨੈੱਸ’ ਵਰਗੇ ਸਮਾਜਿਕ ਕਾਰਜਾਂ ਦਾ ਸਮਰਥਨ ਵੀ ਕਰਦਾ ਹੈ। ਟਰੱਸਟ ਸਮਾਜ ਦੀ ਬਿਹਤਰੀ ਲਈ ਡਾਕਟਰੀ ਕੈਂਪਾਂ ਦਾ ਆਯੋਜਨ ਵੀ ਕਰਦਾ ਹੈ।

ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਸ ਉੱਚ ਗੁਣਵੱਤਾ ਭਰਪੂਰ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦਾ ਵਿਸ਼ਵਾਸ ਦਿੰਦਾ ਹੈ ਤਾਂਕਿ ਭਵਿੱਖ ਦੇ ਵਿੱਚ ਉਹ ਸਮਾਜ ਦੇ ਵਿਕਾਸ ਦੇ ਲਈ ਆਪਣਾ ਅਮੁੱਲ ਯੋਗਦਾਨ ਦੇ ਸਕਣ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਬਣ ਸਕਣ।

 

Leave a Reply

Your email address will not be published. Required fields are marked *