ਪੈਰਿਸ 22 ਮਈ (ਭੱਟੀ ਫਰਾਂਸ ) ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਫਰਾਂਸ ਦੇ ਸੀਨੀਅਰ ਮੈਂਬਰਾਂ ਸੰਦੀਪ ਸਿੰਘ ਵਡਾਲ਼ਾ ਅਤੇ ਸੰਨੀ ਵਡਾਲਾ ਨੇ ਮੀਡੀਆ ਪੰਜਾਬ ਨੂੰ ਜਾਣਕਾਰੀ ਭੇਜਦੇ ਹੋਏ ਕਿਹਾ ਕਿ ਉਨਾਲੱਖ ਸਰਬਸੰਮਤੀ ਨਾਲ ਫਰਾਂਸ ਵਿੱਚ ਵੱਸਦੇ ਮਨਜੀਤ ਸਿੰਘ ਮਾਨ (ਹੁਸੈਨਪੁਰ ਜਿਲਾ ਕਪੂਰਥਲਾ ) ਨੂੰ ਕਲੱਬ ਦਾ ਕੋਚ ਨਾਮਜਦ ਕੀਤਾ ਹੈ ਜਿਸਦੀ ਬਕਾਇਦਾ ਜਾਣਕਾਰੀ ਕਲੱਬ ਦੇ ਸਾਰੇ ਹੀ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ | ਵਡਾਲਾ ਸੰਨੀ ਅਤੇ ਮਿੰਟੂ ਨੇ ਕਿਹਾ ਕਿ ਜਦ ਮਾਨ ਨੂੰ ਕੋਚ ਨਾਮਜਦ ਕੀਤਾ ਗਿਆ ਸੀ ਤਾਂ ਉਸ ਵਕਤ ਫਰਾਂਸ ਦੇ ਦਸਤਾਰਧਾਰੀ ਕਬੱਡੀ ਖਿਡਾਰੀ ਸਰਦਾਰ ਦਲਜੀਤ ਸਿੰਘ ਵੀ ਮੌਜੂਦ ਸਨ | ਇਸ ਤੋਂ ਬਿਨਾਂ ਰਾਮ ਸਿੰਘ ਫੋਰਡ ਸਟਾਪਰ ਦੀ ਵੀ ਸਹਿਮਤੀ ਲੈ ਲਈ ਗਈ ਹੈ | ਅੱਜ ਤੋਂ ਬਾਅਦ ਇਹ ਤਿੰਨੇ ਕਬੱਡੀ ਖਿਡਾਰੀ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਦਾ ਹਿੱਸਾ ਹਨ ਅਤੇ ਇਨ੍ਹਾਂ ਦੀ ਰਾਏ ਕਲੱਬ ਦੇ ਹਰ ਫੈਸਲੇ ਵਿੱਚ ਲਈ ਜਾਇਆ ਕਰੇਗੀ |
ਇਸ ਤੋਂ ਬਿਨਾਂ ਵਡਾਲੈ ਨੇ ਇਹ ਵੀ ਦੱਸਿਆ ਕਿ ਸਾਡੇ ਕਲੱਬ ਵਲੋਂ ਇਸ ਸਾਲ ਦਾ ਟੂਰਨਾਮੈਂਟ ਇਕੱਤੀ ਜੁਲਾਈ ਦੋ ਹਜਾਰ ਬਾਈ ਨੂੰ ਕਰਵਾਇਆ ਜਾਵੇਗਾ ਸਾਰੇ ਸੱਜਣ ਨੋਟ ਕਰ ਲੈਣ | ਟੂਰਨਾਮੈਂਟ ਕਰਵਾਉਣ ਵਾਲੀ ਗਰਾਉਂਡ ਅਤੇ ਜਗਾਹ ਦਾ ਨਾਮ ਆਉਣ ਜੂਨ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਦੱਸ ਦਿੱਤਾ ਜਾਵੇਗਾ |





