ਜਲੰਧਰ (ਦਾ ਮਿਰਰ ਪੰਜਾਬ)-ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 17 ਨਵੰਬਰ ਨੂੰ ਜਲੰਧਰ ਸ਼ਹਿਰ ਦਾ ਪੁਰਾਤਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਉਸ ਸੰਬੰਧ ਚ ਪ੍ਰਬੰਧਕ ਕਮੇਟੀ ਗੁ. ਦੀਵਾਨ ਅਸਥਾਨ ਅਤੇ ਜਲੰਧਰ ਸ਼ਹਿਰ ਦੀਆ ਧਾਰਮਿਕ ਜਥੇਬੰਦੀਆਂ, ਸਮੂਹ ਸਿੰਘ ਸਭਾਵਾਂ ਵੱਲੋ ਪੁਲਿਸ ਕਮਿਸ਼ਨਰ ਜਲੰਧਰ ਨੋਨਿਹਾਲ ਸਿੰਘ ਜੀ ਨੂੰ ਸੱਦਾ ਪੱਤਰ ਦਿੱਤਾ ਗਿਆ। ਉਪਰੰਤ ਕਮਿਸ਼ਨਰ ਪੁਲਿਸ ਵੱਲੋ ਅਤੇ ਡੀ ਸੀ ਪੀ ਗੁਰਮੀਤ ਸਿੰਘ ਵੱਲੋ ਟ੍ਰੈਫਿਕ ਅਤੇ ਸੁਰਖਿਆ ਦੀਆਂ ਅਹਿਮ ਜਿੰਮੇਵਾਰੀਆਂ ਲਗਾਇਆਂ ਗਈਆ ਤਾਂ ਜੋ ਨਗਰ ਕੀਰਤਨ ਦੇ ਰੂਟ ਚ ਆਮ ਪਬਲਿਕ ਨੂੰ ਵੀ ਤੰਗੀ ਨਾ ਆ ਸਕੇ ਅਤੇ ਨਗਰ ਕੀਰਤਨ ਵੀ ਬਿਨਾ ਕਿਸੇ ਰੁਕਾਵਟ ਦੇ ਸੰਪਨ ਹੋ ਸਕੇ।

ਇਸ ਮੌਕੇ ਇਕਬਾਲ ਸਿੰਘ ਢੀਂਡਸਾ ਅਤੇ ਗੁਰਮੀਤ ਸਿੰਘ ਬਿੱਟੂ ਜ. ਸਕੱਤਰ ਪ੍ਰਬੰਧਕ ਕਮੇਟੀ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਨੇ ਰਸਤੇ ਵਿਚ ਸ਼੍ਰੀ ਬਾਲਮੀਕੀ ਗੇਟ ਤੋਂ ਅੱਗੇ ਅਤੇ ਪੁਰਾਣੀ ਜੇਲ ਕੋਲ ਟਰੈਫਿਕ ਦੀ ਸਮੱਸਿਆ ਅਤੇ ਜੇਬ ਕਤਰਿਆਂ ਆਦਿ ਤੋਂ ਸੁਰੱਖਿਆ ਦਾ ਪੁੱਖਤਾ ਪ੍ਰਬੰਧ ਕਰਨ ਦੀ ਬੇਨਤੀ ਕੀਤੀ। ਕਮਿਸ਼ਨਰ ਸਾਹਿਬ ਅਤੇ ਡੀ ਸੀ ਪੀ ਸਾਹਿਬ ਨੇ ਵਧੀਆ ਪ੍ਰਬੰਧਾਂ ਦਾ ਭਰੋਸਾ ਦਿੱਤਾ। ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਵਿੱਚ ਪਰਿਵਾਰਾਂ ਸਹਿਤ ਪੁੱਜਣ ਦੀ ਅਪੀਲ ਕੀਤੀ।
ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਜ ਸਕੱਤਰ ਗੁਰਮੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਵਿਰਦੀ,ਪਰਮਿੰਦਰ ਸਿੰਘ ਦਸ਼ਮੇਸ਼ ਨਗਰ,ਦਵਿੰਦਰ ਸਿੰਘ ਰਿਆਤ , ਸਤਪਾਲ ਸਿੰਘ ਸਿਦਕੀ,ਜਤਿੰਦਰ ਸਿੰਘ ਖਾਲਸਾ ਹਰਜੋਤ ਸਿੰਘ ਲਕੀ, ਗੁਰਿੰਦਰ ਸਿੰਘ ਮਝੈਲ,ਪਰਮਪ੍ਰੀਤ ਸਿੰਘ ਵਿੱਟੀ,ਕੁਲਜੀਤ ਸਿੰਘ, ਜਸਵਿੰਦਰ ਸਿੰਘ,ਰਣਜੀਤ ਸਿੰਘ,ਆਈ ਏਸ ਬੱਗਾ,ਬੱਲੂ ਬਹਿਲ, ਪ੍ਰਦੀਪ ਸਿੰਘ,ਗਗਨਦੀਪ ਸਿੰਘ ਗੱਗੀ, ਅਨੀਤ ਵਾਲੀਆਂ, ਗੁਰਜੀਤ ਸਿੰਘ ਟੱਕਰ,ਕੁਲਵਿੰਦਰ ਸਿੰਘ ਓਬਰਾਏ,ਨਿਰਮਲਜੀਤ ਸਿੰਘ,ਹੀਰਾ ਸਿੰਘ, ਬਾਵਾ ਗਾਬਾ,ਵਿਪਨ ਹਸਤੀਰ,ਜਸਕੀਰਤ ਸਿੰਘ ਜੱਸੀ, ਸੁਖਬੀਰ ਸਿੰਘ, ਨੀਤੀਸ਼ ਮਹਿਤਾ, ਜਸਵਿੰਦਰ ਸਿੰਘ, ਸ਼ੈਰੀ ਨਾਗੀ,ਬਰਿੰਦਰ ਪਾਲ ਆਦਿ ਸ਼ਾਮਿਲ ਸਨ





