*ਪੰਜਾਬ ਦੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਅਤੇ ਤਾਜ ਜਿੱਤਿਆ*

देश
Spread the love

ਇਜ਼ਰਾਈਲ (ਦਾ ਮਿਰਰ ਪੰਜਾਬ)-ਭਾਰਤ ਦੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਅਤੇ ਤਾਜ ਜਿੱਤਿਆ ਹੈ। ਹਰਨਾਜ਼ ਸੰਧੂ ਨੇ 21 ਸਾਲ ਦੀ ਉਮਰ ਵਿੱਚ ਇਹ ਖਿਤਾਬ ਜਿੱਤਿਆ ਹੈ। ਹਰਨਾਜ਼ ਸੰਧੂ ਪੰਜਾਬ ਦਾ ਰਹਿਣ ਵਾਲੀ ਹੈ। 21 ਸਾਲਾਂ ਬਾਅਦ ਹਰਨਾਜ਼ ਸੰਧੂ ਨੇ ਇਹ ਤਾਜ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। 70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ਵਿੱਚ ਹੋਇਆ।

 ਤੁਹਾਨੂੰ ਦੱਸ ਦੇਈਏ ਕਿ ਹਰਨਾਜ਼ ਸੰਧੂ ਤੋਂ ਪਹਿਲਾਂ ਲਾਰਾ ਦੱਤਾ ਨੇ ਸਾਲ 2000 ਵਿੱਚ ਭਾਰਤ ਨੂੰ ਮਿਸ ਯੂਨੀਵਰਸ ਦਾ ਖਿਤਾਬ ਜਿਤਵਾਇਆ ਸੀ। ਸੰਧੂ ਤੋਂ ਪਹਿਲਾਂ ਸਿਰਫ ਦੋ ਭਾਰਤੀ ਹੀ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਸਕੀਆਂ ਹਨ, ਅਦਾਕਾਰਾ ਸੁਸ਼ਮਿਤਾ ਸੇਨ 1994 ਵਿੱਚ ਅਤੇ ਲਾਰਾ ਦੱਤਾ 2000 ਵਿੱਚ।

Leave a Reply

Your email address will not be published. Required fields are marked *