*ਮੈਡਮ ਸੰਧੂ ਨੇ ਸ਼ਹਿਰ ਅੰਦਰ ਕੀਤਾ ਡੋਰ ਤੂੰ ਡੋਰ ਚੋਣ ਪ੍ਰਚਾਰ ,ਮੁੱਲਾਂਪੁਰ ਸ਼ਹਿਰ ਸਾਰਾ ਕਾਂਗਰਸ ਦੇ ਰੰਗ ਵਿਚ ਰੰਗਿਆ ਗਿਆ*

Uncategorized
Spread the love

ਮੁੱਲਾਂਪੁਰ ਦਾਖਾ 31 ਜਨਵਰੀ (ਦਾ ਮਿਰਰ ਪੰਜਾਬ ) – ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਧਰਮਪਤਨੀ ਮੈਡਮ ਪੁਨੀਤਾ ਸੰਧੂ ਨੇ ਸਥਾਨਕ ਸ਼ਹਿਰ ਦੇ ਸਮੂਹ ਦੁਕਾਨਦਾਰ ਤੇ ਸ਼ਹਿਰ ਵਾਸੀਆਂ ਪਾਸੋਂ ਕੈਪਟਨ ਸੰਦੀਪ ਸਿੰਘ ਦੇ ਹੱਕ ਵਿੱਚ ਵੋਟਾਂ ਦੀ ਮੰਗ ਕੀਤੀ । ਸਮੂਹ ਦੁਕਾਨਦਾਰਾਂ ਨੇ ਚੋਣ ਪ੍ਰਚਾਰ ਟੀਮ ਨੂੰ ਵਿਸ਼ਵਾਸ ਦੁਆਉਦਿਆਂ ਕਿਹਾ ਕਿ ਐਂਤਕੀ ਕੈਪਟਨ ਸੰਧੂ ਨੂੰ ਜਰੂਰ ਮੌਕਾ ਦੇਣਾ ਜਿਨ੍ਹਾਂ ਨੇ ਸਾਡੇ ਸ਼ਹਿਰ ਅੰਦਰ ਬਹੁ-ਕਰੋੜੀ ਪ੍ਰਜੈਕਟ ਲਿਆਂਦੇ ਤੇ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ। 

           ਮੈਡਮ ਸੰਧੂ ਨੇ ਅੱਗੇ ਕਿਹਾ ਕਿ ਜੋ ਵਿਕਾਸ ਕਾਰਜ ਕੈਪਟਨ ਸੰਧੂ ਵੱਲੋਂ ਕਰਵਾਏ ਗਏ ਹਨ ਉਹ ਸਾਰੇ ਸ਼ਹਿਰ ਵਾਸੀਆਂ ਦੀ ਬਹੁਤ ਚਿਰਾਂ ਦੀ ਲਟਕਦੀ ਮੰਗ ਸੀ। ਜਿਸਨੂੰ ਸੰਧੂ ਸਾਹਿਬ ਨੇ ਪੂਰਾ ਕੀਤਾ। ਇਸ ਮੌਕੇ ਪ੍ਰਧਾਨ ਤੇਲੂ ਰਾਮ ਬਾਂਸਲ ਤੇ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਅਰੋੜਾ ਉਰਫ ਚੰਨੀ ਨੇ ਸ਼ਾਂਝੇ ਤੌਰ ’ਤੇ ਕਿਹਾ ਕਿ ਮੁੱਲਾਂਪੁਰ ਦਾਖਾ ਵਿਖੇ 4.41 ਕਰੋੜ ਦੀ ਲਾਗਤ ਨਾਲ 66 ਕਿਲੋਵਾਟ ਸਰਕਟ ਲਾਈਨ ਦਾ ਕੰਮ ਪੂਰਾ ਕਰਵਾਇਆ, ਉਨ੍ਹਾਂ ਅੱਗੇ ਕਿਹਾ ਕਿ ਹਲਕਾ ਦਾਖਾ ਵਾਸੀਆਂ ਨੂੰ ਤੰਦਰੁਸਤ ਰੱਖਣ ਲਈ ਕਈ ਪਿੰਡਾਂ ਵਿੱਚ ਮੈਡੀਕਲ ਵੈਨ ਦੀ ਸਹੂਲਤ ਪਹੁੰਚਾਈ ਗਈ ਮੁੱਲਾਂਪੁਰ ਸ਼ਹਿਰ ਵਿੱਚ ਸਮਸ਼ਾਨਘਾਟ ਤੋਂ ਲੈ ਕੇ ਰਾਧਾ ਸਵਾਮੀ ਸਤਿਸੰਗ ਭਵਨ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ 130 ਕਰੋੜ ਦੀ ਲਾਗਤ ਨਾਲ ਕਰਵਾਇਆ, 1.80 ਕਰੋੜ ਅਤੇ 1.97 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ 2 ਪਾਣੀ ਦੀਆਂ ਟੈਂਕੀਆਂ ਦੇ ਨਿਰਮਾਣ ਕਾਰਜ ਨੂੰ ਪ੍ਰਵਾਨਗੀ ਦਿੱਤੀ, ਦੂਸਰਾ ਰਾਏਕੋਟ ਰੋਡ ‘ਤੇ 65 ਲੱਖ ਦੀ ਲਾਗਤ ਨਾਲ ਫਾਇਰ ਸਟੇਸ਼ਨ ਦਾ ਨਿਰਮਾਣ ਕਰਵਾਇਆ । ਸ਼ਹਿਰ ਦੇ ਮੇਨ ਚੌਕ ਪੁਲ ਦੇ ਨਾਲ 1.25 ਕਰੋੜ ਦੀ ਲਾਗਤ ਨਾਲ ਸਿਟੀ ਬਿਊਟੀਫਿਕੇਸ਼ਨ ਦਾ ਕੰਮ ਕਰਵਾਇਆ, ਮੁੱਲਾਂਪੁਰ ਸਰਕਾਰੀ ਹਸਪਤਾਲ ਨੂੰ ਪੀ.ਐਚ.ਸੀ ਤੋਂ ਸੀ.ਐੱਚ.ਸੀ ਵਿੱਚ ਅੱਪਡੇਟ ਕਰਵਾਕੇ ਇਸ ਵਿੱਚ ਸਿਹਤ ਸਹੂਲਤਾਂ, ਮੁੱਲਾਂਪੁਰ ਸ਼ਹਿਰ ਵਿਖੇ ਗਊਸਾਲਾ ਤੋਂ ਪ੍ਰੇਮ ਨਗਰ ਤੱਕ 75 ਲੱਖ ਦੀ ਲਾਗਤ ਨਾਲ ਜੂ ਗ੍ਰੀਨ ਬੈਲਟ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਅਸ਼ੋਕ ਗੁਪਤਾ, ਗੌਰਵ ਭੂੰਬਕ ਗੋਰਾ , ਭਰਤ ਕੁਮਾਰ ਸਮੇਤ ਹੋਰ ਵੀ ਹਾਜਰ ਸਨ।

Leave a Reply

Your email address will not be published. Required fields are marked *