*ਦੋ ਐਮ.ਐਲ.ਏ ਤੁਸੀ ਪਹਿਲਾ ਦੇਖ ਲਏ, ਹੁਣ ਮੈਨੂੰ ਮੌਕਾ ਦਿਓ -ਕੈਪਟਨ ਸੰਧੂ*

Uncategorized
Spread the love

ਮੁੱਲਾਂਪੁਰ ਦਾਖਾ 14 ਫਰਵਰੀ (ਦਾ ਮਿਰਰ ਪੰਜਾਬ) – ਜਿੱਥੇ ਬਹੁਤ ਹੀ ਘੱਟ ਸਮੇਂ ਵਿੱਚ ਮੁੱਲਾਂਪੁਰ ਦਾਖਾ ਬੱਸ ਅੱਡਾ ਲੋਕਾਂ ਦੀ ਸਹੂਲਤ ਲਈ ਬਣਾਇਆ, ਉੱਥੇ ਫਾਇਰ ਬਿ੍ਰਗੇਡ ਸਟੇਸ਼ਨ ਅਤੇ ਕਮ ਕਮਿਊਨਿਟੀ ਸੈਂਟਰ ਨਿਰਮਾਣ ਅਧੀਂਨ ਹੈ, ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਲਈ ਸਾਫ ਪਾਣੀ ਪੀਣ ਲਈ ਦੋ ਵੱਡੀਆਂ ਟੈਂਕੀਆਂ ਬਣਨ ਜਾ ਰਹੀਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸੰਦੀਪ ਸਿੰਘ ਸੰਧੂ ਨੇ ਦੇਰ ਰਾਤ ਵਾਰਡ ਨੰਬਰ ਇੱਕ ਵਿੱਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ।

                  ਕੈਪਟਨ ਸੰਧੂ ਨੇ ਕਿਹਾ ਕਿ ਉਹ ਜਿੱਥੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਮੁੱਖ ਤਰਜੀਹ ਦਿੰਦੇ ਹਨ ਉੱਥੇ ਹੀ ਮੁੱਲਾਂਪੁਰ ਦਾਖਾ ਦੇ ਵੱਖ-ਵੱਖ ਵਾਰਡਾਂ ਦੇ ਵੀ ਵੱਡੇ ਵਿਕਾਸ ਕਰਵਾ ਰਹੇ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਮੈਂ ਵਿਕਾਸ ਦੇ ਨਾਮ ਪਰ ਤੁਹਾਡਾ ਸਾਥ ਮੰਗ ਰਿਹਾ ਹਾਂ, ਜਦਕਿ ਮੁੱਖ ਵਿਰੋਧੀ ਅਕਾਲੀ ਦਾ ਉਮੀਦਵਾਰ ਸਿਰਫ ਤੇ ਸਿਰਫ ਕੂੜ ਪ੍ਰਚਾਰ ਕਰਕੇ ਮੇਰੇ ਖਿਲਾਫ ਗਲਤ ਅਤੇ ਝੂਠੀਆਂ ਗੱਲਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਤੋਂ ਪੁੱਛੋ ਕਿ ਤੂੰ ਢਾਈ ਸਾਲ ਵਿਧਾਇਕ ਹੁੰਦਿਆ ਮੁੱਲਾਂਪੁਰ ਸ਼ਹਿਰ ਬਾਰ੍ਹੇ ਕੀ ਕੀਤਾ।

      ਵਾਰਡ ਨੰਬਰ ਇੱਕ ਦੀ ਹਰਨੀਤ ਕੌਰ ਮੱਕੜ ਨੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਐਤਵਾਰ ਨੂੰ ਉਹ ਆਪਣੇ ਵਾਰਡ ਦੀਆਂ ਸਾਰੀਆਂ ਵੋਟਾ ਹੱਥ ਪੰਜੇ ਦੇ ਚੋਣ ਨਿਸ਼ਾਨ ’ਤੇ ਪਾਉਣਗੇ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਆਪਣਾ ਵਿਧਾਇਕ ਚੁਣਨ ਵਿੱਚ ਆਪਣਾ ਵੱਡਾ ਯੋਗਦਾਨ ਪਾਉਣਗੇ। ਇਸ ਮੌਕੇ ਨਗਰ ਕੌਂਸਲਰ ਪ੍ਰਧਾਨ ਤੇਲੂ ਰਾਮ ਬਾਂਸਲ, ਸੀਨੀਅਰ ਵਾਇਸ ਪ੍ਰਧਾਨ ਕਰਨਵੀਰ ਸਿੰਘ ਸੇਖੋਂ, ਦੁਕਾਨਦਾਰ ਐਸੋਸੀਏਸ਼ਨ ਪ੍ਰਧਾਨ ਚਰਨਜੀਤ ਅਰੋੜਾ, ਸੁਖਦੇਵ ਸਿੰਘ, ਕੌਂਸਲਰ ਬਲਵੀਰ ਚੰਦ, ਕੌਂਸਲਰ ਸੁਭਾਸ਼ ਨਾਗਰ, ਕੌਂਸਲਰ ਰੁਪਾਲੀ ਜੈਨ, ਯੂਥ ਆਗੂ ਅਨਿਲ ਜੈਨ ਅਤੇ ਸੁਖਦੇਵ ਸਿੰਘ ਹੈਪੀ ਆਦਿ ਹਾਜਰ ਸਨ।

Leave a Reply

Your email address will not be published. Required fields are marked *