ਜਲੰਧਰ( ਦਾ ਮਿਰਰ ਪੰਜਾਬ)-ਅੱਜ ਡੇਰਾ ਸੱਚਖੰਡ ਬੱਲਾਂ ਦੇ ਤੀਜੇ ਗੱਦੀ ਨਸ਼ੀਨ ਸੰਤ ਗਰੀਬ ਦਾਸ ਜੀ ਮਹਾਰਾਜ ਜੀ ਦੇ ਵਰਸੀ ਸਮਾਗ਼ਮ ਤੇ ਰਵਿਦਾਸੀਆ ਧਰਮ ਦੇ ਧਰਮ ਗੁਰੂ ਸਤਿਗੁਰੂ ਨਿਰੰਜਨ ਦਾਸ ਜੀ ਵਲੋਂ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਅਧਾਰਿਤ ਸਟੀਕ ਕਿਤਾਬ ਰਿਲੀਜ ਕੀਤੀ ਗਈ. ਇਹ ਕਿਤਾਬ ਪ੍ਰਿੰਸੀਪਲ ਸੱਤਪਾਲ ਜੱਸੀ ਵਲੋਂ ਲਿਖੀ ਗਈ ਹੈ. ਉਹਨਾਂ ਦੱਸਿਆ ਕਿ ਕਿਤਾਬ ਲਿੱਖਣ ਲਈ ਉਹਨਾਂ ਨੂੰ 3 ਸਾਲ ਲਗੇ. ਜਿਕਰਯੋਗ ਹੈ ਪ੍ਰਿੰਸੀਪਲ ਜੱਸੀ ਡੇਰੇ ਦੀ ਬੇਗਮਪੁਰਾ ਅਖਬਾਰ ਨਾਲ ਸ਼ੁਰੂਆਤ ਤੋਂ ਜੁੜੇ ਹੋਏ ਹਨ ਤੇ ਹੋਰ ਭੀ ਬਹੁਤ ਕਿਤਾਬਾਂ, ਲੇਖ ਲਿੱਖ ਚੁਕੇ ਹਨ. ਡੇਰੇ ਦੇ ਨੁਮਾਇੰਦੇ ਨੇ ਦੱਸਿਆ ਹੈ ਸੰਗਤਾਂ ਵਿੱਚ ਭਾਰੀ ਇਸ ਸਟੀਕ ਨੂੰ ਲੈ ਕੇ ਭਾਰੀ ਮੰਗ ਸੀ ਤਾਂ ਜੋ ਡੇਰਾ ਮੁਖੀ ਦੇ ਅਸ਼ੀਰਬਾਦ ਸਦਕਾ ਪੂਰੀ ਹੋਈ ਹੈ. ਰਵਿਦਾਸੀਆ ਸਮਾਜ ਦੀਆ ਦੇਸ਼ ਵਿਦੇਸ਼ ਦੀਆ ਸੰਗਤਾਂ ਅਤੇ ਵੱਖ ਵੱਖ ਜਥੇਬੰਦੀਆਂ ਨੇ ਸੰਤ ਨਿਰੰਜਨ ਦਾਸ ਜੀ ਦਾ ਧੰਨਵਾਦ ਕੀਤਾ.
ਇਸ ਮੌਕੇ ਤੇ ਸੰਤ ਨਿਰੰਜਨ ਦਾਸ ਜੀ, ਲੇਖਕ ਪ੍ਰਿੰਸੀਪਲ ਸੱਤਪਾਲ ਜੱਸੀ, ਸੇਵਾਦਾਰ ਸ਼੍ਰੀ ਹਰਦੇਵ ਜੀ, ਸੰਤ ਗੁਰਦੀਪ ਗਿਰੀ ਜੀ, ਸੰਤ ਪ੍ਰਦੀਪ ਦਾਸ ਜੀ, ਸ਼੍ਰੀ ਗੁਰਮੁੱਖ ਵਿਰਦੀ ਰਾਮਦਾਸਪੁਰ, ਸ੍ਰੀ ਬਰਿੰਦਰ ਕੈਂਥ ਕੰਗਣੀਵਾਲ, ਲੇਖਕ ਸੱਤਪਾਲ ਸਾਹਲੋ,ਦੇਸਰਾਜ, ਬਲਬੀਰ ਬੰਗੜ ਲਾਲੀ ਬਹਿਰਾਮ ਭੀ ਮੋਜੂਦ ਸਨ.





