ਜਲੰਧਰ, 8 ਮਈ (ਮਨੀਸ਼): ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਅਤੇ ਕਪੂਰਥਲਾ ਰੋਡ) ਅਤੇ ਇੰਨੋਸੈਂਟ ਹਾਰਟਸ ਕਾਲਜ ਵਿੱਚ ‘ਮਦਰਜ਼ ਡੇ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਕਾਲਜ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ‘ਮਦਰਜ਼ ਡੇ’ ਦੇ ਸੰਬੰਧ ਵਿੱਚ ਸਕੂਲਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਗਏ। ਸਾਰੇ ਸਕੂਲਾਂ ਵਿੱਚ ਜਮਾਤ ਐਕਸਪਲੋਰਰ ਦੀ ਮਦਰਜ਼ ਦੇ ਲਈ ਜੋ ਸੈਲੀਬ੍ਰੇਸ਼ਨ ਕੀਤੀ ਗਈ, ਉਸ ਵਿੱਚ ਬੱਚਿਆਂ ਦੀ ਮਦਰਜ਼ ਨੇ ਬੱਚਿਆਂ ਦੇ ਨਾਲ ਮਿਲ ਕੇ ਖੂਬ ਡਾਂਸ ਕੀਤਾ। ਉਨ੍ਹਾਂ ਤੋਂ ਅਨੇਕ ਪ੍ਰਕਾਰ ਦੀਆਂ ਗੇਮਜ਼ ਖੇਡਵਾਈਆਂ ਗਈਆਂ ਅਤੇ ਉਨ੍ਹਾਂ ਦੇ ਲਈ ਸਕੂਲ ਵੱਲੋਂ ਆਰਗੈਨਿਕ ਫੂਡ ਦਾ ਪ੍ਰਬੰਧ ਕੀਤਾ ਗਿਆ। ਇਨ੍ਹਾਂ ਗੇਮਜ਼ ਨੂੰ ਜਿੱਤਣ ਵਾਲੀਆਂ ਮਦਰਜ਼ ਨੂੰ ਈਕੋ ਫਰੈਂਡਲੀ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਤੇ ਬੱਚਿਆਂ ਤੋਂ ਅਨੇਕ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿੱਚ ਬੱਚਿਆਂ ਨੇ ਆਪਣੀ ਮਾਂ ਦੇ ਪ੍ਰਤੀ ਪਿਆਰ ਤੇ ਆਪਣੇਪਨ ਦੇ ਸਥਾਈ ਬੰਧਨ ਨੂੰ ਉਤਸਵ ਦੇ ਰੂਪ ਵਿੱਚ ਮਨਾਇਆ। ਆਨਲਾਈਨ ਗਤੀਵਿਧੀਆਂ ਵਿੱਚ ਉਹਨਾਂ ਨੇ ਅਪਣੀਆਂ ਮਾਵਾਂ ਦੇ ਪਸੰਦੀਦਾ ਵਿਅੰਜਨਾਂ ਦੇ ਨਾਲ ਟੇਬਲ ਨੂੰ ਲੇ ਆਊਟ ਕੀਤਾ। ਬੱਚਿਆਂ ਨੇ ਮਾਂ ਦੇ ਨਾਲ ਖੁਸ਼ੀ ਦੇ ਪਲ ਵੰਡਣ ਦੇ ਲਈ ਸੈਂਡਵਿਚ ਮੇਕਿੰਗ, ਹੈਲਦੀ ਭੇਲ ਮੇਕਿੰਗ ਗਤੀਵਿਧੀ ਵਿੱਚ ਭਾਗ ਲਿਆ। ਨੰਨ੍ਹੇ ਬੱਚਿਆਂ ਨੇ ‘ਮਾਂ’ ਸਿਰਲੇਖ ਉੱਤੇ ਕਵਿਤਾ ਵਾਚਨ ਕਰਕੇ ਮਾਂ ਦੇ ਪ੍ਰਤੀ ਆਪਣੇ ਪ੍ਰੇਮ ਨੂੰ ਪ੍ਰਗਟ ਕੀਤਾ। ਸਕੂਲ ਵਿੱਚ ਆਉਣ ਵਾਲੀਆਂ ਮਦਰਜ਼ ਨੇ ਸਕੂਲ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਨਾਲ ਮੰਚ ਉੱਤੇ ਆਉਣ ਦਾ ਸੁਨਹਿਰਾ ਮੌਕਾ ਦਿੱਤਾ ਗਿਆ ਜਿਸ ਨਾਲ ਉਹ ਆਪਣਈਆਂ ਭਾਵਨਾਵਾਂ ਨੂੰ ਪ੍ਰਗਟ ਕਰ ਸਕੀਆਂ। ਇੰਨੋਸੈਂਟ ਹਾਰਟਸ ਗਰੁੱਪ ਦੀ ‘ਸੰਸਕ੍ਰਿਤਿਕ ਟੀਮ’ ਨੇ ‘ਮਾਂ’ ਵਿਸ਼ੇ ਦੇ ਤਹਿਤ ਕਾਰਡ ਮੇਕਿੰਗ, ਪੋਸਟਰ ਮੇਕਿੰਗ, ਕਵਿਤਾ ਵਾਚਨ, ਰੋਲ ਪਲੇ ਅਤੇ ਸਕਿੱਟ ਵਰਗੀਆਂ ਵਿਭਿੰਨ ਗਤੀਵਿਧੀਆਂ ਦਾ ਆਯੋਜਨ ਕੀਤਾ। ਵਿਦਿਆਰਥੀਆਂ ਨੇ ਇਹਨਾਂ ਗਤੀਵਿਧੀਆਂ ਵਿੱਚ ਉਤਸ਼ਾਹਪੂਰਵਕ ਭਾਗ ਲਿਆ ਅਤੇ ਮਾਂ ਦੇ ਪ੍ਰਤੀ ਆਪਣੇ ਦਿਲ ਦੇ ਭਾਵਨਾਵਾਂ ਨੂੰ ਵਿਅਕਤ ਕੀਤਾ। ਵਿਦਿਆਰਥੀਆਂ ਦੁਆਰਾ ਡਿਜ਼ਾਇਨ ਕੀਤੇ ਗਏ ਕਾਰਡ ਅਤੇ ਪੋਸਟਰਾਂ ਵਿੱਚ ਆਪਣੀ ਮਾਂ ਦੇ ਲਈ ਪ੍ਰਸੰਸਾਯੋਗ ਸ਼ਬਦ ਲਿਖੇ ਗਏ। ਇਨ੍ਹਾਂ ਗਤੀਵਿਧੀਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।





