ਜਲੰਧਰ( ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਦੇ ਵਿਦਿਆਰਥੀਆਂ ਨੇ ਸ਼ੂਟਿੰਗ ਪ੍ਰਤੀਯੋਗਿਤਾ ਅਤੇ ਬੈਡਮਿੰਟਨ ਪ੍ਰਤੀਯੋਗਿਤਾ ਵਿੱਚ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। 28 ਅਤੇ 29 ਜੂਨ ਨੂੰ ਪੀਏਪੀ ਸ਼ੂਟਿੰਗ ਰੇਂਜ ਵਿੱਚ ਜਲੰਧਰ ਡਿਸਟ੍ਰਿਕਟ ਸ਼ੂਟਿੰਗ ਚੈਂਪੀਅਨਸ਼ਿਪ 2022-23 ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਇੰਨੋਸੈਂਟ ਹਾਰਟਸ ਸਕੂਲ ਦੀ ਜਮਾਤ ਅੱਠਵੀਂ ਦੀ ਵਿਦਿਆਰਥਣ ਅਕਾਂਕਸ਼ਾ ਨੇ ਮੈਚ ਵਿੱਚ ਨੰਬਰ 52 ਅਤੇ 58 ਸਬ ਯੂਥ ਕੈਟੇਗਰੀ ਦੇ ਅੰਤਰਗਤ ਦੋ ਗੋਲਡ ਮੈਡਲ ਜਿੱਤ ਕੇ ਅਤੇ ਗਿਆਰ੍ਹਵੀਂ ਜਮਾਤ ਨਾਨ ਮੈਡੀਕਲ ਦੀ ਭਵਿਆ ਕਪੂਰ ਨੇ ਮੈਚ ਨੰਬਰ 54 ਅਤੇ 58 ਸਬ ਯੂਥ ਕੈਟੇਗਰੀ ਵਿੱਚ ਦੋ ਬਰੋਨਜ਼ ਮੈਡਲ ਜਿੱਤ ਕੇ ਸਕੂਲ ਦਾ ਮਾਣ ਵਧਾਇਆ ਹੈ।ਦੋਨਾਂ ਵਿਦਿਆਰਥਣਾਂ ਨੇ ਮੁਹਾਲੀ ਵਿੱਚ ਹੋਣ ਵਾਲੇ ਪੰਜਾਬ ਰਾਜ-ਪੱਧਰੀ ਚੈਂਪੀਅਨਸ਼ਿਪ ਦੇ ਲਈ ਕੁਆਲੀਫਾਈ ਕੀਤਾ ਹੈ।
ਜਮਾਤ ਦੱਸਵੀਂ ਦੇ ਵਿਦਿਆਰਥੀ ਪ੍ਰਣਵ ਸੰਦਲ(ਲੋਹਾਰਾਂ)ਨੇ ਸਬ ਯੂਥ ਕੈਟੇਗਰੀ ਦੇ ਅੰਤਰਗਤ ਖੇਡ ਕੇ ਬਰੋਨਜ ਮੈਡਲ ਉੱਤੇ ਕਬਜ਼ਾ ਕੀਤਾ।
ਇੰਨੋਸੈਂਟ ਹਾਰਟਸ ਦੇ ਵਿਦਿਆਰਥੀ ਦਿਵਿਅਮ ਸਚਦੇਵਾ ਨੇ 24–27 ਜੂਨ ਤੋਂ ਡਕੋਲੀ (ਜ਼ੀਰਕਪੁਰ) ਵਿੱਚ ਆਯੋਜਿਤ ਡਕੋਲੀ ਓਪਨ ਟੂਰਨਾਮੈਂਟ ਵਿੱਚ ਬੁਆਇਜ ਸਿੰਗਲ (ਬੀਐਸ)-15 ਅਤੇ ਬੁਆਇਜ ਡਬਲ (ਬੀਡੀ)-15 ਕੈਟੇਗਰੀ ਵਿੱਚ ਦੋ ਗੋਲਡ ਮੈਡਲ ਅਤੇ ਬੁਆਇਜ ਸਿੰਗਲ (ਬੀਐਸ) 19 ਕੈਟੇਗਰੀ ਵਿੱਚ ਸਿਲਵਰ ਮੈਡਲ ਜਿੱਤਿਆ।
ਇਸ ਮੌਕੇ ਉੱਤੇ ਮੈਨੇਜਮੈਂਟ ਦੇ ਮੈਂਬਰਾਂ ਅਤੇ ਗ੍ਰੀਨ ਮਾਡਲ ਟਾਊਨ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ, ਲੋਹਾਰਾਂ ਸਕੂਲ ਦੀ ਪ੍ਰਿੰਸੀਪਲ ਕੁਮਾਰੀ ਸ਼ਾਲੂ ਸਹਿਗਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀ ਮੰਜਿਲ ਵੱਲ ਵੱਧਣ ਲਈ ਪ੍ਰੇਰਿਤ ਕੀਤਾ।





