*ਅਣਪਛਾਤਾ ਵਿਅਕਤੀ ਜੌਹਲ ਹਸਪਤਾਲ ਵਿਚ ਦਾਖਲ, ਹਾਲਤ ਗੰਭੀਰ*

पंजाब
Spread the love

ਜਲੰਧਰ( ਦਾ ਮਿਰਰ ਪੰਜਾਬ)-ਅਣਪਛਾਤਾ ਵਿਅਕਤੀ ਜੌਹਲ ਹਸਪਤਾਲ ਰਾਮਾ ਮੰਡੀ ਜਲੰਧਰ ਵਿਖੇ ਦਾਖਲ ਹੈ ਜਿਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਇਸੇ ਸੰਬੰਧ ਵਿੱਚ ਜੌਹਲ ਹਸਪਤਾਲ ਦੇ ਸਟਾਫ ਨੇ “ਦਾ ਮਿਰਰ ਪੰਜਾਬ” ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੁਝ ਵਿਅਕਤੀ ਬੀਤੀ ਰਾਤ ਇਸ ਵਿਅਕਤੀ ਨੂੰ ਜ਼ਖ਼ਮੀ ਹਾਲਾਤ ਵਿਚ ਸਾਡੇ ਹਸਪਤਾਲ ਵਿਖੇ ਦਾਖਲ ਕਰਵਾ ਕੇ ਗਏ ਸਨ, ਉਸ ਸਮੇਂ ਇਸ ਵਿਅਕਤੀ ਦੀ ਹਾਲਤ ਕਾਫੀ ਖਰਾਬ ਸੀ ਤੁਰੰਤ ਹੀ ਇਸ ਦਾ ਇਲਾਜ ਹਸਪਤਾਲ ਵਲੋਂ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਅਣਪਛਾਤੇ ਵਿਅਕਤੀ ਦਾ ਐਕਸੀਡੈਂਟ ਹੋਇਆ ਹੈ। ਸਟਾਫ਼ ਨੇ ਦੱਸਿਆ ਕਿ ਇਸ ਸਮੇਂ ਵੀ ਇਸ ਵਿਅਕਤੀ ਦੀ ਹਾਲਤ ਕਾਫੀ ਗੰਭੀਰ ਹੈ , ਜੇਕਰ ਇਸ ਵਿਅਕਤੀ ਨੂੰ ਕੋਈ ਜਾਣਦਾ ਹੈ ਤਾਂ ਤੁਰੰਤ ਹੀ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ ।

Leave a Reply

Your email address will not be published. Required fields are marked *