*ਇੰਨੋਸੈਂਟ ਹਾਰਟਸ ਨੇ ਬਿਖੇਰੇ ਆਜ਼ਾਦੀ ਦੇ ਰੰਗ ਸਾਈਕਲੋਥੌਨ ਦੇ ਸੰਗ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਅਧੀਨ ਚਲਾਏ ਜਾ ਰਹੇ ਦਿਸ਼ਾ-ਇੱਕ ਪਹਿਲ ਦੇ ਅੰਤਰਗਤ ਇੰਨੋਸੈਂਟ ਹਾਰਟਸ ਗਰੁੱਪ ਦੇ ਸਟਾਫ ਅਤੇ ਵਿਦਿਆਰਥੀਆਂ ਨੇ 75ਵੇਂ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਮਨਾਉਂਦੇ ਹੋਏ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਤੋਂ ਜਲੰਧਰ ਸ਼ਹਿਰ ਵਿੱਚ ਇੱਕ ਵਿਸ਼ਾਲ ਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਹਰ ਘਰ ਤਿਰੰਗੇ ਦੇ ਲਈ ਪ੍ਰੋਤਸਾਹਿਤ ਕੀਤਾ।ਮੁੱਖ ਮਹਿਮਾਨ ਡਾ. ਪਲਕ ਬੌਰੀ ਗੁਪਤਾ ਡਾਇਰੈਕਟਰ (ਸੀ ਐੱਸਆਰ) ਨੇ ਤਿਰੰਗੇ ਦੇ ਰੰਗ ਦੇ ਗੁਬਾਰੇ ਉਡਾ ਕੇ ਰੈਲੀ ਦਾ ਉਦਘਾਟਨ ਕੀਤਾ। ਇਸ ਰੈਲੀ ਵਿੱਚ ਭਾਗ ਲੈਣ ਵਾਲੇ ਮੈਂਬਰਾਂ ਨੇ ਆਪਣੇ ਤਿਰੰਗੇ ਦਾ ਸਨਮਾਨ ਕਰਨ, ਭਾਰਤ ਦੀ ਅਖੰਡਤਾ ਅਤੇ ਮਾਤ-ਭੂਮੀ ਦੀ ਰੱਖਿਆ ਕਰਨ ਲਈ ਸਹੁੰ ਚੁੱਕੀ।ਉਸ ਤੋਂ ਉਪਰੰਤ ਡਾ.ਪਲਕ ਨੇ ਹਰੀ ਝੰਡੀ ਦਿਖਾ ਕੇ ਰੈਲੀ ਆਰੰਭ ਕਰਵਾਈ।ਸਾਰਾ ਵਾਤਾਵਰਣ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਗੂੰਜ ਉੱਠਿਆ।ਇਸ ‘ਵ੍ਹੀਲਜ਼ ਆਫ ਫਰੀਡਮ’ ਵਿੱਚ ਲਗਪਗ 600 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਭਾਗ ਲਿਆ। ਇਸ ਰੈਲੀ ਦੇ ਦੌਰਾਨ ਪ੍ਰਤੀਭਾਗੀਆਂ ਦੀ ਸੁਰੱਖਿਆ ਅਤੇ ਸਿਹਤ ਦਾ ਪੂਰਨ ਰੂਪ ਵਿੱਚ ਧਿਆਨ ਰੱਖਿਆ ਗਿਆ। ਪ੍ਰਤੀਭਾਗੀਆਂ ਦੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਥੋੜ੍ਹੀ-ਥੋੜ੍ਹੀ ਦੂਰੀ ਉੱਤੇ ਸਕਾਊਟਸ ਦੇ ਮੈਂਬਰ ਅਤੇ ਅਧਿਆਪਕ ਦਿਸ਼ਾ ਨਿਰਦੇਸ਼ਾਂ ਦੇ ਲਈ ਮੌਜੂਦ ਸਨ। ਇੰਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਦੀ ਡਾਕਟਰ ਦੀ ਟੀਮ ਅਤੇ ਐਂਬੂਲੈਂਸ ਕਿਸੇ ਵੀ ਤਰ੍ਹਾਂ ਦੀ ਆਪਾਤਕਾਲੀਨ ਸਥਿਤੀ ਨਾਲ ਨਿਪਟਣ ਦੇ ਲਈ ਮੌਜੂਦ ਸੀ। 

ਸਾਈਕਲ ਰੈਲੀ ਦੇ ਸੁਰੱਖਿਅਤ ਸੰਚਾਲਨ ਦੇ ਲਈ ਪੁਲਸ ਪ੍ਰਸ਼ਾਸਨ ਵੱਲੋਂ ਵੀ ਸੰਪੂਰਨ ਸਹਿਯੋਗ ਮਿਲਿਆ। ਫਿਨਿਸ਼ਿੰਗ ਲਾਈਨ ਉੱਤੇ ਬੱਚਿਆਂ ਦਾ ਸਵਾਗਤ ਕਰਨ ਦੇ ਲਈ ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ.ਅਨੂਪ ਬੌਰੀ,ਮੈਨੇਜਿੰਗ ਡਾਇਰੈਕਟਰ ਮੈਡੀਕਲ ਸਰਵਿਸਿਜ਼ ਡਾ. ਚੰਦਰ ਬੌਰੀ (ਐਗਜ਼ੀਕਿਊਟਿਵ ਡਾਇਰੈਕਟਰ ਆਫ਼ ਸਕੂਲਜ਼)ਮੈਡਮ ਸ਼ੈਲੀ ਬੌਰੀ,(ਐਗਜ਼ੀਕਿਊਟਿਵ ਡਾਇਰੈਕਟਰ ਆਫ ਕਾਲੇਜਿਜ਼) ਮੈਡਮ ਆਰਾਧਨਾ ਬੌਰੀ ਅਤੇ ਮੈਨੇਜਮੈਂਟ ਦੇ ਸਾਰੇ ਮੈਂਬਰ ਮੌਜੂਦ ਸਨ। ਹਰੇਕ ਪ੍ਰਤੀਯੋਗੀ ਨੂੰ ਦਿਸ਼ਾ-ਇਕ ਪਹਿਲ ਦੇ ਅੰਤਰਗਤ ਰਿਫਰੈਸ਼ਮੈਂਟ ਵੀ ਦਿੱਤੀ ਗਈ।

Leave a Reply

Your email address will not be published. Required fields are marked *