ਜਲੰਧਰ (ਦਾ ਮਿਰਰ ਪੰਜਾਬ)-ਮੇਰਾ ਪਤੀ ਕੁਨਾਲ ਪਾਸੀ ਭੰਗ ਪੀਂਦਾ ਹੈ ਇਸ ਲਈ ਮੈਨੂੰ ਇਸ ਨਾਲ ਗੁੱਸਾ ਸੀ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਇਥੇ ਪ੍ਰੈਸ ਦੌਰਾਨ ਵਿਸ਼ਵ ਪ੍ਰਸਿੱਧ ਗਾਇਕਾ ਜੋਤੀ ਨੂਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜੋਤੀ ਨੂਰਾਂ ਦੇ ਪਤੀ ਕੁਨਾਲ ਪਾਸੀ ਵੀ ਹਾਜ਼ਰ ਸਨ। ਇਸ ਮੌਕੇ ਜਨਤਕ ਤੌਰ ਤੇ ਕੁਨਾਲ ਪਾਸੀ ਨੇ ਆਪਣੀ ਪਤਨੀ ਜੋਤੀ ਨੂਰਾ ਕੋਲੋਂ ਮਾਫੀ ਮੰਗੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪ੍ਰਸਿੱਧ ਸੂਫ਼ੀ ਗਾਇਕ ਜੋਤੀ ਨੂਰਾਂ ਨੇ ਇੱਕ ਪ੍ਰੈਸ ਕਾਨਫੈਂਸ ਕਰਕੇ ਆਪਣੇ ਪਤੀ ਕੁਨਾਲ ਪਾਸੀ ਤੋਂ ਤਲਾਕ ਲੈਣ ਦਾ ਫ਼ੈਸਲਾ ਕੀਤਾ ਸੀ। ਜੋਤੀ ਨੂਰਾਂ ਨੇ ਉਸ ਦੇ ਦੋਸ਼ ਲਗਾਏ ਸਨ ਕਿ ਉਹ ਨਸ਼ਾ ਕਰਕੇ ਕੁੱਟਮਾਰ ਕਰਦਾ ਹੈ ਅਤੇ ਉਸਨੇ ਮੇਰਾ ਕਰੋੜਾਂ ਰੁਪਿਆ ਹੜੱਪ ਲਿਆ ਹੈ।
ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੂਫ਼ੀ ਗਾਇਕਾ ਜੋਤੀ ਨੂਰਾਂ ਨੇ ਕਿਹਾ ਕੇ ਮੇਰੇ ਪਤੀ ਅਤੇ ਮੇਰੇ ਵਿਚ ਜੋ ਵੀ ਮਤਭੇਦ ਸਨ ਉਹ ਦੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਸਾਡੇ ਵਿਚਕਾਰ ਚੁਗਲੀਆਂ ਕਰਕੇ ਮਤਭੇਦ ਖੜ੍ਹੇ ਕਰ ਦਿੱਤੇ ਸਨ, ਹੁਣ ਸਾਡੇ ਵਿਚਕਾਰ ਸਾਰੇ ਮਤਭੇਦ ਖਤਮ ਹੋ ਗਏ ਹਨ।ਇਸ ਮੌਕੇ ਕੁਨਾਲ ਪਾਸੀ ਨੇ ਕਿਹਾ ਕਿ ਮੇਰੇ ਕੋਲੋ ਵੀ ਕੁਝ ਗਲਤੀਆਂ ਹੋ ਗਈਆਂ ਸਨ ਮੈਂ ਆਪਣੀ ਪਤਨੀ ਕੋਲੋ ਇਸ ਲਈ ਮੁਆਫੀ ਮੰਗਦਾ ਹਾਂ। ਕੁਨਾਲ ਪਾਸੀ ਨੇ ਕਿਹਾ ਕਿ ਜੋ ਦੋਸ਼ ਸਨ ਕਿ ਮੈਂ ਪੈਸੇ ਹੜੱਪ ਲਏ ਸਨ ,ਸਭ ਪੈਸੇ ਮੇਰੇ ਕੋਲ ਹੀ ਹਨ ਅਤੇ ਇਨ੍ਹਾਂ ਦੇ ਹੀ ਹਨ ਸਾਰੇ ਪੈਸੇ।
ਜੋਤੀ ਨੂਰਾਂ ਨੇ ਅੱਗੇ ਕਿਹਾ ਕਿ ਜੀ ਮੈਂ ਤਲਾਕ ਲਈ high court ਵਿੱਚ ਕੇਸ ਅਪਲਾਈ ਕੀਤੇ ਸਨ ਮੈਂ ਵਾਪਿਸ ਲਵਾਂਗੀ, ਅਸੀ ਅੱਜ ਹੀ ਇਹ ਕੇਸ ਵਾਪਿਸ ਲੈ ਲੈਣਾ ਸੀ ਪਰ ਅੱਜ ਛੁੱਟੀ ਨਿਕਲੀ।





