ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਦੇ ਸਟੇਡੀਅਮ ਵਿੱਚ ਚੱਲ ਰਹੇ ਜ਼ੋਨ -2 ਕ੍ਰਿਕਟ ਅਤੇ ਵਾਲੀਬਾਲ ਟੂਰਨਾਮੈਂਟ ਦੀ ਸਮਾਪਤੀ ਅੱਜ ਮੁੱਖ ਮਹਿਮਾਨ ਸ੍ਰੀ ਅਮਰਜੀਤ ਸਿੰਘ ( ਜ਼ੋਨਲ ਪ੍ਰਧਾਨ ਪ੍ਰਿੰਸੀਪਲ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ , ਲਾਡੋਵਾਲੀ ਰੋਡ ) ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਵਿਕਰਮ ਮਲਹੋਤਰਾ ( ਡੀ . ਪੀ . ਈ ) ਸਪੋਰਟਸ ਦੇ ਹੱਥਾਂ ਨਾਲ ਸੰਪੰਨ ਹੋਇਆ । ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਜਿੱਤ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ । ਕ੍ਰਿਕਟ ਵਿੱਚ ਅੰਡਰ -14 ਵਰਗ ( ਲੜਕਿਆਂ ) ਵਿੱਚ ਇੰਨੋਸੈਂਟ ਹਾਰਟਸ ਦੀ ਟੀਮ ਨੇ ਗਵਰਨਮੈਂਟ ਮਿਡਲ ਸਕੂਲ ਲੋਹਾਰ ਨੰਗਲ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਅੰਡਰ -17 ਵਰਗ ਕ੍ਰਿਕਟ ਵਿੱਚ ਇਨੋਸੈਂਟ ਹਾਰਟਸ ਲੋਹਾਰਾਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । ਵਾਲੀਬਾਲ ਵਿੱਚ ਇੰਨੋਸੈਂਟ ਹਾਰਟਸ ਲੋਹਾਰਾਂ ਨੇ ਅੰਡਰ -14 ਅਤੇ ਅੰਡਰ -17 ਵਰਗ ਵਿੱਚ ( ਲੜਕੀਆਂ ਨੇ ) ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਅੰਡਰ -19 ਵਿੱਚ ( ਲੜਕੀਆਂ ਨੇ ) ਤੀਸਰਾ ਸਥਾਨ ਪ੍ਰਾਪਤ ਕੀਤਾ।ਵਾਲੀਬਾਲ ਵਿੱਚ ਇੰਨੋਸੈਂਟ ਹਾਰਟਸ ਲੋਹਾਰਾਂ ਨੇ ਅੰਡਰ -14 ਅਤੇ ਅੰਡਰ -17 ਵਰਗ ( ਲੜਕਿਆਂ ਨੇ ) ਖੇਡ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ 19 ਵਿੱਚ ਤੀਜਾ ਸਥਾਨ ਹਾਸਿਲ ਕੀਤਾ ਇਸ ਮੌਕੇ ਉੱਤੇ ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾਕਟਰ ਅਨੂਪ ਬੌਰੀ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਕੁਮਾਰੀ ਸ਼ਾਲੂ ਸਹਿਗਲ ( ਪ੍ਰਿੰਸੀਪਲ ਲੋਹਾਰਾਂ ) , ਕ੍ਰਿਕਟ ਕੋਚ ਸ੍ਰੀ ਅਮਿਤ , ਐੱਚਓਡੀ ਸਪੋਰਟਸ ਸ੍ਰੀ ਸੰਜੀਵ ਭਾਰਦਵਾਜ ਨੂੰ ਇਸ ਟੂਰਨਾਮੈਂਟ ਦੀ ਸਫਲਤਾ ਲਈ ਵਧਾਈ ਦਿੱਤੀ ।





