ਪੈਰਿਸ 15 ਨਵੰਬਰ ( ਭੱਟੀ ਫਰਾਂਸ ) ਯੂਰਪ ਦੀ ਜਾਣੀ ਪਹਿਚਾਣੀ ਸ਼ਖਸੀਅਤ ਅਤੇ ਮੀਡੀਆ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਸ.ਬਲਦੇਵ ਸਿੰਘ ਬਾਜਵਾ ਦੇ ਵੱਡੇ ਭਰਾਤਾ ਸ. ਦਲੀਪ ਸਿੰਘ ਦੀ ਬੇਵਕਤੀ ਮੌਤ ਉਪਰ ਜਥੇਦਾਰ ਗੁਰਦਿਆਲ ਸਿੰਘ ਖਾਲਸਾ, ਸੁਖਵੀਰ ਸਿੰਘ ਕੰਗ, ਰਾਜਬੀਰ ਸਿੰਘ ਤੁੰਗ ਅਤੇ ਭਾਈ ਜਸਵਿੰਦਰ ਸਿੰਘ ਪਾਸਲਾ ਆਦਿ ਨੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ । ਸਰਦਾਰ ਦਲੀਪ ਸਿੰਘ ਦੀ ਬੇਵਕਤੀ ਮੌਤ ਕਾਰਨ ਸਮੁੱਚੇ ਭਾਈਚਾਰੇ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਸਵਰਗਵਾਸੀ ਦਲੀਪ ਸਿੰਘ ਬਾਜਵਾ ਸਾਬਕਾ ਫ਼ੌਜੀ ਵੀ ਸਨ। ਗੁਰੂ ਘਰ ਦੇ ਸ਼ਰਧਾਲੂ ਹੋਣ ਕਰਕੇ ਬੀਤੇ ਦਿਨ ਜਦ ਉਹ ਗੁਰਦੁਆਰਾ ਸਾਹਿਬ ਚ ਰੋਜਾਨਾ ਦੀ ਤਰਾਂ ਨਤਮਸਤਕ ਹੋਣ ਲਈ ਆਪਣੀ ਧਰਮਪਤਨੀ ਸਮੇਤ ਘਰੋ ਨਿਕਲੇ ਤਾਂ ਰਸਤੇ ‘ਚ ਆਪਣੀ ਧਰਮ ਪਤਨੀ ਸਮੇਤ ਹਾਦਸੇ ਦਾ ਸ਼ਿਕਾਰ ਹੋ ਗਏ । ਖ਼ੂਨ ਦੇ ਜਿਆਦਾ ਵਹਿ ਜਾਣ ਕਾਰਨ ਉਹ ਮੌਕੇ ਤੇ ਹੀ ਦਮ ਤੋੜ ਗਏ । ਉਨਾ ਦੇ ਛੋਟੇ ਭਰਾਤਾ ਬਲਦੇਵ ਸਿੰਘ ਬਾਜਵਾ ਵੀ ਆਪਣੇ ਸਵਰਗਵਾਸੀ ਭਰਾਤਾ ਦਲੀਪ ਸਿੰਘ ਦੀ ਤਰਾਹ ਹਮੇਸ਼ਾ ਗੁਰ ਚਰਨਾ ਨਾਲ ਜੁੜੇ ਰਹਿੰਦੇ ਹਨ । ਉਨਾ ਵੱਲੋਂ ਚਲਾਇਆ ਜਾ ਰਿਹਾ ਮੀਡੀਆਂ ਪੰਜਾਬ ਜਰਮਨੀ ‘ਚ ਯੂਰਪ ਦਾ ਅਜਿਹਾ ਪੰਜਾਬੀ ਅਖਬਾਰ ਹੈ ਜੋ ਦੇਸ਼ਾਂ ਵਿਦੇਸਾਂ ਦੇ ਪਾਠਕਾਂ ਨੂੰ ਪੰਜਾਬ , ਪੰਜਾਬੀਅਤ ਅਤੇ ਗੁਰਬਾਣੀ ਨਾਲ ਜੁੜਨ ਲਈ ਕਲਮ ਰਾਹੀ ਬਹੁਤ ਵੱਡੇ ਉਪਰਾਲੇ ਕਰਦਾ ਆ ਰਿਹਾ ਹੈ। ਅਸੀ ਪ੍ਰਮਾਤਮਾ ਦੇ ਚਰਨਾਂ ‘ਚ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਵਰਗਵਾਸੀ ਦਲੀਪ ਸਿੰਘ ਬਾਜਵਾ ਦੀ ਰੂਹ ਨੂੰ ਆਪਣੇ ਚਰਨਾ ‘ਚ ਨਿਵਾਸ ਬਖਸ਼ਣ ਅਤੇ ਪਿਛੇ ਬਾਜਵਾ ਪ੍ਰਵਾਰ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣ।





