*ਦੋ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ*

Uncategorized
Spread the love

ਲੋਹੀਆਂ ਖ਼ਾਸ 22 ਨਵੰਬਰ (ਰਾਜੀਵ ਕੁਮਾਰ ਬੱਬੂ)-ਲੋਹੀਆਂ ਖ਼ਾਸ ਦੇ ਨਜਦੀਕੀ ਪਿੰਡ ਸਿੱਧੂਪੁਰ ਅਤੇ ਨਵਾਂਪਿੰਡ ਖਾਲੇਵਾਲ ਦੇ 150 ਦੇ ਕਰੀਬ ਲੋੜਵੰਦ ਪਰਿਵਾਰ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ ਸਿੱਧੂ ਪੁਰ ਪਿੰਡ ਦੇ ਵਸਨੀਕ ਸੰਜੇ,ਗੁਰਮੀਤ ਰਾਮ, ਦਿਆ ਨੰਦ, ਸਾਵਰ ਮਲਿਕ, ਯੁਸਵਅਲੀ, ਅਬਦੁਲ ਅਲੀ, ਤੀਰਥ ਸਿੰਘ, ਅਕਾਸ਼ ਮੁਹੰਮਦ, ਬਲਜੀਤ ਸਿੰਘ ਭੀਤਾ, ਸੁਖਵਿੰਦਰ ਸਿੰਘ, ਸ਼ਰਨਜੀਤ ਸਿੰਘ, ਅਮਰਜੀਤ ਸਿੰਘ, ਸੂਰਜ ਕੁਮਾਰ, ਦੇਸ਼ ਰਾਜ, ਰਮਨ ਤੇ ਹੋਰ ਲੋੜਵੰਦ ਵਿਆਕਤੀਆਂ ਨੇ ਦੱਸਿਆ ਕਿ ਸਰਕਾਰੀ ਪਾਣੀ ਵਾਲੀ ਮੋਟਰ ਖਰਾਬ ਹੋਈ ਨੂੰ ਕਰੀਬ ਦੋ ਮਹੀਨੇ ਹੋ ਗਏ ਹਨ ਇਸ ਬਾਬਤ ਮੋਟਰ ਦੀ ਦੇਖ ਰੇਖ ਕਰਨ ਵਾਲੇ ਮੁਲਾਜਮ ਗੁਰਮੀਤ ਰਾਮ ਨੂੰ ਨਾਲ ਲੈ ਕੇ ਜਲ ਵਿਭਾਗ ਉੱਚ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਅਪੀਲ ਕਰਨ ਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਲੋੜਵੰਦ ਪਰਿਵਾਰ ਪਾਣੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਆਸ ਪਾਸ ਦੇ ਘਰਾਂ ਦੀਆਂ ਮੋਟਰਾਂ ਤੋਂ ਪਾਣੀ ਲਿਆ ਕੇ ਗੁਜਾਰਾ ਕਰ ਰਹੇ ਹਨ। ਜਦ ਇਸ ਮਾਮਲੇ ਬਾਰੇ ਜਲ ਵਿਭਾਗ ਦੇ ਐਸ ਡੀ ਓ ਖੁਸ਼ਮਨਪ੍ਰੀਤ ਸਿੰਘ ਨਾਲ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਖਰਾਬ ਬੋਰ ਬਾਰੇ ਸਰਕਾਰ ਨੂੰ ਇੰਟੀਮੈਂਟ ਕਰ ਦਿੱਤਾ ਗਿਆ ਹੈ ਜਦ ਵੀ ਅਪਰੂਵਲ ਆ ਜਾਏਗੀ ਤਾਂ ਬੋਰ ਠੀਕ ਕਰ ਦਿੱਤਾ ਜਾਏਗਾ ਤਦ ਤੱਕ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਸਲਾਹ ਕੀਤੀ ਹੈ ਕਿ ਜੋ ਪਦਰਵੀਂ ਕਮਿਸ਼ਨ ਫੰਡ ਪਿਆ ਹੈ ਉਸ ਨਾਲ ਟੈਂਪਰੇਰੀ ਬੋਰ ਕਰਵਾ ਦਿੱਤਾ ਜਾਏਗਾ।

Leave a Reply

Your email address will not be published. Required fields are marked *