*ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੰਜ ਜਨਵਰੀ ਨੂੰ ਮਨਾਇਆ ਜਾਣਾ ਚਾਹੀਦਾ -ਖਾਲਸਾ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ) ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ,ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਪਾਲ ਸਿੰਘ ਗੋਲਡੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਬਿਕਰਮੀ ਸੰਮਤ ੧੭੨੩, ੨੩ ਪੋਹ, ਪੋਹ ਸੁਦੀ ੭/ 22 ਦਸੰਬਰ 1666 ਈਸਵੀ ਨੂੰ ਹੋਇਆ ਸੀ। ਜੇ ਸਾਰੇ ਹੀ ਦਿਹਾੜੇ 2003 ’ਚ ਲਾਗੂ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਜਾਣ ਤਾਂ ਹਰ ਸਾਲ ਕਰਮਵਾਰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ੮ ਪੋਹ / 21 ਦਸੰਬਰ; ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ੧੩ ਪੋਹ / 26 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ / 5 ਜਨਵਰੀ ਨੂੰ ਆਇਆ ਕਰੇਗਾ, ਜੋ ਯਾਦ ਰੱਖਣਾ ਅਤਿ ਸੁਖਾਲਾ ਹੋ ਜਾਵੇਗਾ ।ਪਰ ਬਾਦਲਕਿਆਂ ਦੀਆਂ ਹਦਾਇਤਾਂ ਉਪਰ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਬਿਕਰਮੀ ਕੈਲੰਡਰ ਨੂੰ ਮੁੜ ਲਾਗੂ ਕੀਤੇ ਜਾਣ ਮਗਰੋਂ ਗੁਰਪੁਰਬ ਦੀ ਤਰੀਕ ਦੇ ਮਾਮਲੇ ਨੂੰ ਲੈ ਕੇ ਸੰਗਤ ਵਿਚ ਲਗਾਤਾਰ ਦੁਬਿਧਾ ਵਾਲੀ ਸਥਿਤੀ ਜਥੇਦਾਰ ਅਕਾਲ ਤਖਤ ਤੇ ਸ੍ਰੋਮਣੀ ਕਮੇਟੀ ਨੇ ਬਣਾ ਦਿਤੀ ਹੈ ।ਖਾਲਸਾ ਪੰਥ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੰਜ ਜਨਵਰੀ ਨੂੰ ਮਨਾਇਆ ਜਾਣਾ ਚਾਹੀਦਾ ਹੈ ਤੇ ਬਾਦਲੀਕਰਨ ਵਾਲੇ ਕੈਲੰਡਰ ਤੋਂ ਦੂਰ ਰਹਿਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਬਿਕਰਮੀ ਕੈਲੰਡਰ ਮੁਤਾਬਕ ਇਸ ਵਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ 28 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 29 ਦਸੰਬਰ ਨੂੰ ਇਕ ਦਿਨ ਬਾਅਦ ਹੀ ਆ ਗਿਆ ਹੈ ਜਿਸ ਕਾਰਨ ਸੰਗਤ ਵਿਚ ਦੁਬਿਧਾ ਵਾਲੀ ਸਥਿਤੀ ਬਣ ਗਈ ਹੈ। ਸਿੱਖ ਰਵਾਇਤਾਂ ਮੁਤਾਬਕ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਇਕ ਦਿਨ ਪਹਿਲਾ ਸਜਾਇਆ ਜਾਂਦਾ ਹੈ ਜਿਸ ਮੁਤਾਬਿਕ ਨਗਰ ਕੀਰਤਨ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਵਾਲੇ ਦਿਨ 28 ਦਸੰਬਰ ਨੂੰ ਬਣਦਾ ਸੀ ਪਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਸਾਰੇ ਸੰਸਾਰ ਵਿਚ ਵੈਰਾਗਮਈ ਸਥਿਤੀ ਵਿਚ ਮਨਾਇਆ ਜਾਂਦਾ ਹੈ। ਇਸ ਮਾਮਲੇ ਵਿਚ ਇਹਨਾਂ ਨੇ ਗੁਰਪੁਰਬਾਂ ਪ੍ਰਤੀ ਹਾਸੋਹੀਣੀ ਸਥਿਤੀ ਪੈਦਾ ਕਥ ਦਿਤੀ ਹੈ। 

ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ 29 ਦਸੰਬਰ ਨੂੰ ਆ ਰਹੇ ਪ੍ਰਕਾਸ਼ ਗੁਰਪੁਰਬ ਸਬੰਧੀ ਸਜਾਇਆ ਜਾਣ ਵਾਲਾ ਨਗਰ ਕੀਰਤਨ 27 ਦਸੰਬਰ ਨੂੰ ਸਜਾਉਣ ਦਾ ਆਦੇਸ਼ ਦੇਕੇ ਆਪਣੀ ਮਨਮਰਜੀ ਥੋਪੀ ਹੈ ਤੇ ਸਿਖ ਪੰਥ ਨੂੰ ਭੰਬਲਭੂਸੇ ਵਿਚ ਪਾਇਆ ਹੈ।

ਉਹਨਾਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਦਸਵੇਂ ਗੁਰੂ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਪੱਕਾ ਕਰ ਦਿੱਤਾ ਗਿਆ ਸੀ ਪਰ ਕੈਲੰਡਰ ਤਬਦੀਲੀ ਤੋਂ ਬਾਅਦ ਇਹ ਗੁਰਪੁਰਬ ਇਕ ਸਾਲ ਵਿਚ ਤਾਂ ਦੋ ਵਾਰ ਆ ਰਿਹਾ ਹੈ ਅਤੇ ਕਿਸੇ ਸਾਲ ਵਿਚ ਇਕ ਵਾਰ ਵੀ ਨਹੀਂ ਆਉਂਦਾ। ਉਹਨਾਂ ਕਿਹਾ ਕਿ ਕੈਲੰਡਰ ਦਾ ਬਾਦਲੀਕਰਨ ਕਰਕੇ ਇਹਨਾਂ ਨੇ ਪੰਥ ਨੂੰ ਵੰਡ ਦਿਤਾ ਹੈ।ਇਸ ਮੌਕੇ ਪ੍ਰੋ ਬਲਵਿੰਦਰਪਾਲ ਸਿੰਘ ਸਕੱਤਰ ਜਨਰਲ, ਸੰਦੀਪ ਸਿੰਘ ਚਾਵਲਾ ਜਨਰਲ ਸਕਤਰ,ਹਰਦੇਵ ਸਿੰਘ ਗਰਚਾ, ਹਰਭਜਨ ਸਿੰਘ ਬੈਂਸ, ਹਰਜੀਤ ਸਿੰਘ ਬਾਵਾ, ਅਰਵਿੰਦਰ ਸਿੰਘ ਚੱਢਾ, ਸਾਹਿਬ ਸਿੰਘ ਆਰਗੇਨਾਈਜਰ ਸਕਤਰ ਹਾਜਰ ਸਨ।

Leave a Reply

Your email address will not be published. Required fields are marked *