*ਜਥੇਦਾਰ ਕਰਮ ਸਿੰਘ ਹਾਲੈਂਡ ਨੂੰ ਸਦਮਾ, ਵੱਡੀ ਭੈਣ ਮਹਿੰਦਰ ਕੌਰ 76 ਸਾਲ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ –ਹਰਜੀਤ ਗਿੱਲ*

Uncategorized
Spread the love

ਪੈਰਿਸ /ਹਾਲੈਂਡ: 26 ਦਸੰਬਰ ( ਭੱਟੀ ਫਰਾਂਸ ) ਜਥੇਦਾਰ ਕਰਮ ਸਿੰਘ ਹਾਲੈਂਡ ਵਾਲਿਆਂ ਨੂੰ ਅਚਨਚੇਤ ਸਦਮਾ ਲੱਗਾ ਜਦੋ ਉਹਨਾਂ ਨੂੰ ਪੰਜਾਬ ਤੋ ਫੋਨ ਆਇਆ ਕਿ ਉਹਨਾਂ ਦੇ ਵੱਡੇ ਭੈਣ ਜੀ ਮਹਿੰਦਰ ਕੌਰ ਥੋੜਾ ਬਿਮਾਰ ਰਹਿਣ ਉਪਰੰਤ ਸ਼ੁਕਰਵਾਰ 23 ਦਸੰਬਰ ਨੂੰ ਇਸ ਫਾਨੀ ਸੰਸਾਰ ਨੂੰ ਛੱਡਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ । ਭੈਣ ਜੀ ਬਹੁਤ ਹੀ ਨਿੱਘੇ ਅਤੇ ਮਿੱਠੇ ਸੁਭਾਅ ਦੇ ਸਨ। ਹਮੇਸ਼ਾ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ । ਗੁਰਬਾਣੀ ਦੇ ਨਾਮ ਵਿੱਚ ਭਿੱਜੀ ਹੋਈ ਆਤਮਾ ਸੀ। ਜਥੇਦਾਰ ਕਰਮ ਸਿੰਘ ਹਾਲੈਂਡ ਪਿਛਲੇ 40 ਸਾਲ ਤੋ ਜਲਾਵਤਨੀ ਕੱਟ ਰਹੇ। ਸਿੱਖ ਸ਼ੰਘਰਸ਼ ਵਿੱਚ ਜਥੇਦਾਰ ਕਰਮ ਸਿੰਘ ਹਾਲੈਂਡ ਦਾ ਅਹਿਮ ਯੋਗਦਾਨ ਹੈ। ਪੰਥਕ ਹਲਕਿਆ ਹਲਕਿਆਂ ਵਿੱਚ ਭੈਣ ਜੀ ਦੀ ਮੋਤ ਦੀ ਖਬਰ ਨਾਲ ਸੋਗ ਦੀ ਲਹਿਰ ਦੌੜ ਗਈ ਹੈ। ਦੇਸ਼ ਵਿਦੇਸ਼ ਤੋ ਭਾਈ ਸਾਹਿਬ ਨਾਲ ਪੰਥਕ ਆਗੂਆਂ ਵਲੋ ਸ਼ੋਕ ਪਰਗਟ ਕੀਤਾ ਜਾ ਰਿਹਾ ਹੈ । ਭਾਈ ਹਰਜੀਤ ਸਿੰਘ ਗਿੱਲ ਹਾਲੈਂਡ , ਭਾਈ ਕੁਲਦੀਪ ਸਿੰਘ ਬੈਲਜੀਅਮ, ਭਾਈ ਹਰਜੋਤ ਸਿੰਘ ਸੰਧੂ ਨੇ ਜਥੇਦਾਰ ਕਰਮ ਸਿੰਘ ਹਾਲੈਂਡ ਨਾਲ ਦੁੱਖ ਪਰਗਟ ਕਰਦੇ ਹੋਏ ਕਿਹਾ ਕਿ ਅਸੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਭੈਣ ਮਹਿੰਦਰ ਕੌਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।

Leave a Reply

Your email address will not be published. Required fields are marked *