ਜਲੰਧਰ (ਦਾ ਮਿਰਰ ਪੰਜਾਬ)-ਚਰਨਜੀਤ ਸਿੰਘ ਤੂਰ ਵਾਸੀ ਮਾਡਲ ਟਾਊਨ ਜਲੰਧਰ ਵਲੋਂ ਕਿਰਾਏ ਉਪਰ ਲਿਆ ਗਿਆ ਭਠਾ ਜਿਸ ਦੇ ਮਾਲਕ ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਉਸ ਦੇ ਭਰਾ ਸਵ.ਗੁਰਨੇਕ ਸਿੰਘ, ਵਗੈਰਾ ਹਨ,ਚਰਨਜੀਤ ਸਿੰਘ ਤੂਰ ਵਲਦ ਬਲਚਰਨ ਸਿੰਘ ਤੂਰ ਨੇ ਆਪਣੇ ਪੁੱਤਰਾਂ ਬਲਕਰਨ ਸਿੰਘ ਤੂਰ ਅਤੇ ਬਲਸ਼ੇਰ ਸਿੰਘ ਤੂਰ ਨਾਲ ਹਮ ਸਲਾਹ ਹੋ ਕੇ ਕੁਝ ਹੋਰ ਲੋਕਾਂ ਨੂੰ ਨਾਲ ਲੈ ਕੇ ਢਾਹ ਦਿਤਾ ਸੀ। ਕੁਝ ਸਮਾਂ ਪਹਿਲਾਂ ਗੁਰਮੇਲ ਸਿੰਘ ਇੰਗਲੈਂਡ ਤੋਂ ਆਪਣੇ ਪਿੰਡ ਰਾਏਪੁਰ ਰਸੂਲਪੁਰ ਤਹਿਸੀਲ ਜਿਲਾ ਜਲੰਧਰ ਵਿਖੇ ਆਇਆ ਤਾਂ ਚਰਨਜੀਤ ਸਿੰਘ ਤੂਰ ਦਾ ਇਹ ਘਿਨੌਣਾ ਕੰਮ ਵੇਖ ਕੇ ਉਸ ਨਾਲ ਮਿਲ ਕੇ ਭਠਾ ਢਾਹੁਣ ਬਾਰੇ ਪੁੱਛਿਆ। ਚਰਨਜੀਤ ਸਿੰਘ ਤੂਰ ਨੇ ਗਲਤੀ ਮੰਨੀ ਅਤੇ ਮਸਲੇ ਨੂੰ ਹੱਲ ਕਰਨ ਲਈ ਕੁਝ ਦਿਨਾ ਦਾ ਸਮਾਨ ਮੰਗਿਆ। ਪਰ ਟਾਲ ਮਟੋਲ ਕਰਦਾ ਰਿਹਾ। ਹਾਰ ਕੇ ਗੁਰਮੇਲ ਸਿੰਘ ਨੇ ਪੁਲਸ ਪ੍ਰਸ਼ਾਸਨ ਪਾਸ ਪੇਸ਼ ਹੋ ਕੇ ਚਰਨਜੀਤ ਸਿੰਘ ਤੂਰ ਅਤੇ ਉਸ ਦੇ ਪੁੱਤਰਾਂ ਬਲਕਰਨ ਸਿੰਘ ਤੂਰ, ਬਲਸ਼ੇਰ ਸਿੰਘ ਤੂਰ ਖਿਲਾਫ ਸ਼ਿਕਾਇਤ ਦਰਜ ਕਰਵਾਈ। ਮਾਨਯੋਗ ਐਸ ਐਸ ਪੀ ਰੂਰਲ ਸਹਿਬ ਨੇ ਡੂੰਘਾਈ ਨਾਲ ਜਾਂਚ ਕਰਨ ਲਈ ਐਸ. ਪੀ.ਡੀ ਸਹਿਬ ਪਾਸ ਸ਼ਿਕਾਇਤ ਭੇਜ ਦਿਤੀ। ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ, ਡੀ.ਏ.ਲੀਗਲ ਸਹਿਬ ਦੀ ਰਾਏ ਲੈਣ ਉਪਰੰਤ ਐਸ ਐਸ ਪੀ ਸਹਿਬ ਦੇ ਹੁਕਮਾਂ ਤਹਿਤ ਥਾਣਾ ਮਕਸੂਦਾਂ ਜਲੰਧਰ ਵਿਚ ਮੁ. ਨੰ. 130 ਦਰਜ ਕਰਨ ਉਪਰੰਤ ਐਸ ਐਚ ਓ ਸਹਿਬ ਸ.ਮਨਜੀਤ ਸਿੰਘ ਰੰਧਾਵਾ ਨੇ ਜਾਂਚ ਕਾਬਲ ਏ ਐਸ ਆਈ ਰਜਿੰਦਰ ਕੁਮਾਰ ਨੂੰ ਸੌਪ ਦਿੱਤੀ। ਜਿੰਨਾ ਨੇ ਬਾਰੀਕੀ ਨਾਲ ਜਾਂਚ ਕਰਨ ਉਪਰੰਤ ਦੋਸ਼ੀ ਚਰਨਜੀਤ ਸਿੰਘ ਤੂਰ ਦੇ ਲੜਕੇ ਬਲਕਰਨ ਸਿੰਘ ਤੂਰ ਨੂੰ ਵੀ ਉਕਤ ਮੁਕਦਮੇ ਵਿਚ ਨਾਮਜ਼ਦ ਕਰ ਲਿਆ ਗਿਆ ਹੈ।ਚਰਨਜੀਤ ਸਿੰਘ ਤੂਰ ਦੇ ਦੂਜੇ ਲੜਕੇ ਬਲਸ਼ੇਰ ਸਿੰਘ ਤੂਰ ਦੀ ਜਮਾਨਤ ਅਰਜੀ ਪਹਿਲਾਂ ਹੀ ਖਾਰਿਜ ਹੋ ਚੁਕੀ ਹੈ ।ਪੁਲਸ ਹੁਣ ਬਲਕਰਨ ਸਿੰਘ ਤੂਰ ਨੂੰ ਗ੍ਰਿਫ਼ਤਾਰ ਕਰ ਕੇ ਹੋਰ ਦੋਸ਼ੀਆ ਬਾਰੇ ਪੁਛ ਗਿਛ ਕਰੇਗੀ ਤਾਂ ਜੋ ਐਨ.ਆਰ. ਆਈ. ਭਰਾਵਾਂ ਨੂੰ ਇੰਨਸਾਫ ਦਵਾਇਆ ਜਾ ਸਕੇ।





