*ਲੇਖਕ ਡੀ. ਆਰ. ਬੰਦਨਾ ਦੀ ਬਾਲ ਕਹਾਣੀਆਂ ਦੀ ਪੁਸਤਕ ‘ਬੁੱਢੇ ਚੂਹੇ ਦੀ ਸੋਚ’ ਲੋਕ ਅਰਪਣ*

Uncategorized
Spread the love

ਜਲੰਧਰ (ਜਸਪਾਲ ਕੈਂਥ)-ਪੰਜਾਬ ਪ੍ਰੈੱਸ ਕਲੱਬ ਵਿਖੇ ਹੋਏ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੇਖਕ ਡੀ. ਆਰ. ਬੰਦਨਾ ਵਲੋਂ ਲਿਖੀ ਬਾਲ ਕਹਾਣੀਆਂ ਦੀ ਪੁਸਤਕ ‘ਬੁੱਢੇ ਚੂਹੇ ਦੀ ਸੋਚ’ ਨੂੰ ਪੰਜਾਬ ਪੈੱ੍ਰਸ ਕਲੱਬ ਦੇ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਵਲੋਂ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਡੀ. ਆਰ. ਬੰਦਨਾ ਨੂੰ ਨਵੀਂ ਪੁਸਤਕ ਲਈ ਵਧਾਈ ਦਿੰਦੇ ਹੋਏ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਸ੍ਰੀ ਬੰਦਨਾ ਨਿਮਰਤਾ ਤੇ ਸਾਰਥਿਕ ਸੋਚ ਵਾਲੇ ਵਿਅਕਤੀ ਹਨ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਰੋਜ਼ਾਨਾ ‘ਅਜੀਤ’ ‘ਤੇ ਹੋਰ ਵੱਖ-ਵੱਖ ਅਖ਼ਬਾਰਾਂ ਲਈ ਸਮਾਜ ਸੁਧਾਰ ਵਾਸਤੇ ਲਿਖਦੇ ਰਹੇ ਹਨ | ਉਨ੍ਹਾਂ ਕਿਹਾ ਕਿ ਸ੍ਰੀ ਬੰਦਨਾ ਨੇ ਅਖ਼ਬਾਰਾਂ ਤੋਂ ਇਲਾਵਾ ਬਾਲ ਸਹਿਤ ਲਈ ਵੀ ਵੱਡਾ ਯੋਗਦਾਨ ਪਾ ਰਹੇ ਹਨ ਤੇ ਉਨ੍ਹਾਂ ਦੀ ਨਵੀਂ ਪੁਸਤਕ ਜਿੱਥੇ ਬੱਚਿਆਂ ਲਈ ਲਾਹੇਵੰਦ ਹੋਣ ਦੇ ਨਾਲ ਸਹਿਜਤਾ, ਨੇਕ ਇਨਸਾਨ ਬਣਨ ਤੇ ਜ਼ਿੰਦਗੀ ‘ਚ ਕੁੱਝ ਕਰਨ ਦੀ ਪ੍ਰੇਰਨਾ ਵੀ ਦਿੰਦੀ ਹੈ | ਦਲਿਤ ਚਿੰਤਕ ਤੇ ਪ੍ਰੋਫੈਸਰ ਜੀ. ਸੀ. ਕੌਲ ਨੇ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਸਾਡੇ ਸਮਾਜ ਵਿਚ ਲਿਖਾਰੀਆਂ ਨੇ ਨਾਵਲਾਂ ਜਾਂ ਕਹਾਣੀ ਸੰਗ੍ਰਹਿ ਬਾਰੇ ਕਾਫ਼ੀ ਕੁੱਝ ਉਲੀਕਿਆ ਹੈ ਪਰ ਬਾਲ ਸਹਿਤ ਬਾਰੇ ਕੁੱਝ ਚੁਣੇ ਹੋਏ ਲੇਖਕਾਂ ਦੇ ਹਿੱਸੇ ਹੀ ਇਹ ਕਲਾ ਆਈ ਹੈ | ਪੰਜਾਬ ਪ੍ਰੈੱਸ ਕਲੱਬ ਦੇ ਜੁਆਇੰਟ ਸਕੱਤਰ ਮਿਹਰ ਮਲਿਕ ਨੇ ਵੀ ਕਿਤਾਬ ‘ਬੁੱਢੇ ਚੂਹੇ ਦੀ ਸੋਚ’ ਬਾਰੇ ਵਿਚਾਰ ਚਰਚਾ ਹਿੱਸਾ ਲਿਆ ਤੇ ਇਸ ਨਵੀਂ ਕਿਤਾਬ ਲਈ ਬੰਦਨਾ ਨੂੰ ਵਧਾਈ ਦਿੱਤੀ | ਇਸ ਮੌਕੇ ਮੋਹਨ ਲਾਲ ਫ਼ਿਲੌਰੀਆ ਐਡਵੋਕੇਟ, ਜਰਨੈਲ ਸਿੰਘ ਬੱਧਣ, ਹਰਮੇਸ਼ ਲਾਲ, ਤਰਸੇਮ ਬੱਧਣ, ਰਜਿੰਦਰ ਕੁਮਾਰ ਐਡਵੋਕੇਟ ਤੋਂ ਇਲਾਵਾ ਸਹਿਤ ਜਗਤ ਨਾਲ ਜੁੜੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

Leave a Reply

Your email address will not be published. Required fields are marked *