ਪੈਰਿਸ 2 ਮਈ (ਭੱਟੀ ਫਰਾਂਸ ) ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਆਰਗੇਨਾਈਜਰ ਸਰਦਾਰ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਫਰਾਂਸ ਵਾਲਿਆਂ ਨੇ ਸਰਦਾਰ ਦੇਵਿੰਦਰ ਸਿੰਘ ਮੱਲੀ ਸਪੇਨ ਵਾਲਿਆਂ ਦੀ ਪੂਜਨੀਕ ਮਾਤਾ ਸਵਰਗਵਾਸੀ ਕੁਲਵੰਤ ਕੌਰ ਪਤਨੀ ਬਲਜੀਤ ਸਿੰਘ ਮੱਲੀ ਪਿੰਡ ਮਲੂਕ ਮੱਟਮ ਜਿਲਾ ਗੁਰਦਾਸਪੁਰ ਤੋਂ ਜਿਹੜੇ ਕਿ ਬੀਤੇ ਕੱਲ ਸਵਰਗ ਸਿਧਾਰ ਜਾਣ ਕਾਰਨ ਗੁਰਚਰਨਾ ਵਿੱਚ ਜਾ ਬਿਰਾਜੇ ਸਨ ਦੀ ਬੇਵਕਤੀਮੌਤ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਸ਼ਮਸ਼ੇਰ ਸਿੰਘ ਅੰਮ੍ਰਿਤਸਰ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਮੈ ਅਤੇ ਮੇਰੇ ਸਾਥੀ ਜਗਤਾਰ ਸਿੰਘ ਜੀ ਮਾਹਲ , ਬਲਜੀਤ ਸਿੰਘ ਭੁੱਲਰ , ਕਿ੍ਰਪਾਲ ਸਿੰਘ ਬਾਜਵਾ ਅਤੇ ਰਾਜਿੰਦਰ ਸਿੰਘ ਥਿੰਦ ਮੱਲੀ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਮਾਤਾ ਜੀ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੇ ਮੱਲੀ ਪ੍ਰੀਵਾਰ ਨੁੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ ।





