ਲੋਹੀਆਂ ਖ਼ਾਸ 29 ਜੁਲਾਈ (ਰਾਜੀਵ ਕੁਮਾਰ ਬੁੱਬੂ)-ਬਲਾਕ ਲੋਹੀਆਂ ਚ ਨਵਾਂ ਪਿੰਡ ਦੋਨੇਵਾਲ ਟੁਰਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਵੀ ਚੋਰਾਂ ਨੇ ਨਹੀਂ ਬਖਸ਼ਿਆ ਸਕੂਲ ਦੇ ਜੂਨੀਅਰ ਸਹਾਇਕ ਦਮਨਦੀਪ ਸਿੰਘ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਸਕੂਲ ਦੇ ਦਰਵਾਜਿਆਂ ਦੇ ਤਾਲੇ ਭੰਨ ਕੇ ਇਕ ਫਰਿੱਜ ਜੋਕੇ ਹਾਲੇ ਹੀ ਨਵੀਂ ਲਿਆਂਦੀ ਸੀ ਅਤੇ ਇੰਵਰਟਰ ਸਮੇਤ ਬੈਟਰਾ, ਚਾਲੀ ਇੰਚ ਐਲ ਸੀ ਡੀ, ਅਤੇ ਸੀ ਸੀ ਟੀ ਵੀ ਕੈਮਰਿਆਂ ਵਾਲਾ ਡੀ ਵੀ ਆਰ ਵੀ ਚੋਰੀ ਕਰਕੇ ਲੈ ਗਏ ਜਿਸ ਦੀ ਇਤਲਾਹ ਥਾਣਾ ਲੋਹੀਆਂ ਦੇ ਮੁੱਖ ਅਫ਼ਸਰ ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਲਿਖਤੀ ਰੂਪ ਵਿੱਚ ਦਿੱਤੀ ਗਈ ਹੈ। ਇਸ ਮੋਕੇ ਸ਼੍ਰੀ ਨਰਿੰਦਰ, ਮੈਡਮ ਹਰਜਿੰਦਰ ਕੌਰ, ਮੈਡਮ ਸਰਬਜੀਤ ਕੌਰ, ਮੈਡਮ ਮਨਦੀਪ ਕੌਰ ਮੈਡਮ ਮਨਪ੍ਰੀਤ ਕੌਰ ਹਾਜਰ ਸਨ।





