*ਪੰਜਾਬ ਸਪੋਰਟਸ ਕਲੱਬ ਫਰਾਂਸ ਦੀ ਟੀਮ ਦੀ ਹੌਸਲਾ ਹਫਜਾਈ ਵਾਸਤੇ ਅਜੀਤ ਲੰਬੜ ਦੀ ਅਗਵਾਈ ´ਚ ਬਹੁਤ ਸਾਰੇ ਨੌਜਵਾਨ ਬੈਲਜੀਅਮ ਪਹੁੰਚੇ*

Uncategorized
Spread the love

ਪੈਰਿਸ 25 ਜੁਲਾਈ ( ਭੱਟੀ ਫਰਾਂਸ ) ਐਨ.ਆਰ.ਆਈ ਸਪੋਰਟਸ ਕਲੱਬ ਬੈਲਜੀਅਮ ਦੇ ਪਰਬੰਧਕਾ ਵੱਲੋਂ ਬੀਤੇ ਕੱਲ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿੱਚ ਭਾਗ ਲੈਣ ਵਾਸਤੇ ਜਿੱਥੇ ਯੂਰਪ ਭਰ ਤੋਂ ਚੋਟੀ ਦੀਆਂ ਟੀਮਾਂ ਪਹੁੰਚੀਆ ਹੋਈਆਂ ਸਨ, ਉੱਥੇ ਹੀ ਫਰਾਂਸ ਤੋਂ ਪੰਜਾਬ ਸਪੋਰਟਸ ਕਲੱਬ ਫਰਾਂਸ ਦੀ ਟੀਮ ਵੀ ਆਪਣੇ ਪਰਬੰਧਕਾ ਸਮੇਤ ਪਹੁੰਚੀ ਹੋਈ ਸੀ। ਫਰਾਂਸ ਦੀ ਇਸ ਟੀਮ ਦੀ ਹੌਸਲਾ ਹਫਜਾਈ ਵਾਸਤੇ ਅਜੀਤ ਸਿੰਘ ਲੰਬੜ ਦੀ ਅਗਵਾਈ ਹੇਠ ਫਰਾਂਸ ਦੇ ਬਹੁਤ ਸਾਰੇ ਪੰਜਾਬੀ ਨੌਜਵਾਨ ਵੀ ਬੈਲਜੀਅਮ ਪਹੁੰਚੇ ਹੋਏ ਸਨ । ਇਸ ਕਬੱਡੀ ਟੂਰਨਾਮੈਂਟ ਵਿੱਚੋਂ ਹਾਲੈਂਡ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਬਾਬਾ ਬੰਦਾ ਸਿੰਘ ਬਹਾਦਰ ਫਰਾਂਸ ਦੀ ਟੀਮ ਦੂਸਰੇ ਸਥਾਨ ਤੇ ਰਹੀ ।

 

Leave a Reply

Your email address will not be published. Required fields are marked *