*ਵਿਰੋਧੀਆਂ ਦੇ ਇਸ਼ਾਰੇ ਤੇ ਦਿੱਲੀ ਸਰਕਾਰ ਵਲੋਂ ਕਾਲਕਾ ਗਰੁੱਪ ਦੇ ਰਾਹ ਵਿੱਚ ਰੋੜੇ ਅਟਕਾਉਣ ਦੇ ਬਾਵਜੂਦ ਵੀ ਕਾਲਕਾ ਬਣੇ ਪ੍ਰਧਾਨ -ਭੱਟੀ, ਜਗਵੰਤ ਅਤੇ ਜਸਵੰਤ ਫਰਾਂਸ*

Uncategorized
Spread the love

*ਸ਼੍ਰੋਮਣੀ ਅਕਾਲੀ ਦਲ ਯੂਰੋਪ ਦੇ ਅਹੁਦੇਦਾਰਾਂ ਅਤੇ ਮੈਂਬਰਾ ਨੇ ਦਿੱਲੀ ਕਮੇਟੀ ਦੇ ਨਵ ਨਿਯੁਕਤ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਜਿੱਥੇ ਵਧਾਈ ਭੇਜੀ ਹੈ ਉੱਥੇ ਹੀ ਉਨ੍ਹਾਂ ਦੀ ਲੰਮੀ ਉਮਰ ਦੀ ਅਰਦਾਸ ਵੀ ਕੀਤੀ ਹੈ —- ਭੰਗੂ, ਨੌਰਾ ਅਤੇ ਭੁੰਗਰਨੀ

 

ਪੈਰਿਸ /ਨਵੀਂ ਦਿੱਲੀ (ਦਾ ਮਿਰਰ ਪੰਜਾਬ ) ਨਵੀਂ ਦਿੱਲੀ ਤੋਂ ਮੀਡੀਆ ਪੰਜਾਬ ਨੂੰ ਮਿਲੀ ਜਾਣਕਾਰੀ ਮੁਤਾਬਿਕ ਢਾਈ ਤਿੰਨ ਮਹੀਨੇ ਤੋਂ ਨਵੀਂ ਕਮੇਟੀ ਦੀ ਚੋਣ ਵਿੱਚ ਆਈ ਖੜੋਤ ਐਡਮੈਂਨਟਰੇਸ਼ਨ ਦੀ ਦਖਲ ਅੰਦਾਜੀ ਮਗਰੋਂ ਖਤਮ ਹੋ ਗਈ ਹੈ | ਹਰਮੀਤ ਸਿੰਘ ਕਾਲਕਾ ਜਿਹੜੇ ਕਿ ਦਿੱਲੀ ਸਿੱਖ ਗੁਰਦਵਾਰਾ ਮੈਨਜਮੈਂਟ ਕਮੇਟੀ ਦੇ ਨਵੇਂ ਪ੍ਰਧਾਨ ਬਣੇ ਹਨ, ਜਦਕਿ ਜਗਦੀਪ ਸਿੰਘ ਸਕੱਤਰ ਜਨਰਾਲ ਬਣਾਏ ਗਏ ਹਨ | ਇਸੇ ਤਰਾਂ ਹੀ ਹਰਵਿੰਦਰ ਸਿੰਘ ਕੇ ਪੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਆਤਮਾ ਸਿੰਘ ਲੁਬਾਣਾ ਨੂੰ ਜੂਨੀਅਰ ਮੀਤ ਪ੍ਰਧਾਨ ਦਾ ਸਥਾਨ ਦਿੱਤਾ ਗਿਆ ਹੈ, ਪੰਜਵੇਂ ਮੈਂਬਰ ਜਸਮੇਨ ਸਿੰਘ ਨੋਨੀ ਨੂੰ ਜੁਆਇੰਟ ਸੈਕਟਰੀ ਦਾ ਅਹੁਦਾ ਮਿਲਿਆ ਹੈ | ਇਸ ਤਰਾਂ ਐਡਮੈਂਨਟਰੇਸ਼ਨ ਦੀ ਹਾਜਰੀ ਵਿੱਚ ਦਿੱਲੀ ਕਮੇਟੀ ਦੀ ਉਪਰੋਕਤ ਲਿਖੇ ਨਾਵਾਂ ਵਾਲੀ ਪੰਜ ਮੈਂਬਰੀ ਕਮੇਟੀ ਸਥਾਪਿਤ ਹੋ ਚੁੱਕੀ ਹੈ ਜਿਸਨੇ ਬਕਾਇਦਾ ਚਾਰਜ ਲੈ ਕੇ ਕੰਮ ਸ਼ੁਰੂ ਕਰਨ ਦੇ ਯਤਨ ਸ਼ੁਰੂ ਕਰ ਦਿਤੇ ਹਨ, ਜਦਕਿ ਇੰਨਾਂ ਦੇ ਦਫਤਰਾਂ ਸਾਹਮਣੇ ਇਨ੍ਹਾਂ ਦੇ ਨਾਵਾਂ ਵਾਲੀਆਂ ਤਖਤੀਆਂ ਵੀ ਲੱਗ ਚੁੱਕੀਆਂ ਹਨ | ਇੱਥੇ ਇਹ ਦੱਸਣਯੋਗ ਹੈ ਕਿ ਹਾਕਮ ਧਿਰ ਕੋਲ 30 ਪਲੱਸ ਜਦਕਿ ਵਿਰੋਧੀ ਧਿਰ ਕੋਲ ਅਠਾਰਾਂ ਮੈਂਬਰ ਹਨ, ਦੇ ਬਾਵਜੂਦ ਵੀ ਚੋਣ ਵਾਲੇ ਦਿਨ ਉਨ੍ਹਾਂ ਨੇ ਇਤਨਾ ਰੂਲਾਂ ਰੱਪਾ ਪਾਇਆ ਸੀ ਕਿ ਕਮੇਟੀ ਦੀ ਚੋਣ ਖਤਮ ਹੋਣ ਵਿੱਚ ਪੰਦਰਾਂ ਘੰਟੇ ਦਾ ਰਿਕਾਰਡ ਸਮਾਂ ਲੱਗਾ, ਜਿਸਦੀ ਕਿਸੇ ਨੂੰ ਵੀ ਆਸ ਨਹੀਂ ਸੀ | ਸਰਕਾਰੀ ਅੰਕੜੇਆਂ ਅਨੁਸਾਰ ਕਮੇਟੀ ਦੇ ਛਿਆਲੀ ਮੈਂਬਰਾਂ ਦੀ ਚੋਣ ਕੀਤੀ ਜਾਣਦੀ ਹੈ, ਜਦਕਿ ਚਾਰ ਮੈਂਬਰ ਨਾਮਜਦ ਕੀਤੇ ਜਾਂਦੇ ਹਨ, ਜਿਸ ਨਾਲ਼ ਪੰਜਾਹ ਮੈਂਬਰੀ ਕਮੇਟੀ ਦਿੱਲੀ ਅਧੀਨ ਪੈਂਦੇ ਗੁਰਦਵਾਰਿਆਂ ਸਾਹਿਤ ਧਾਰਮਿਕ ਅਤੇ ਵਿਦਿਅਕ ਅਦਾਰਿਆਂ ਦੀ ਸਾਂਭ ਸੰਭਾਲ ਦਾ ਕਾਰਜ ਕਰਦੀ ਹੈ | 

Leave a Reply

Your email address will not be published. Required fields are marked *