ਜਲੰਧਰ( ਦਾ ਮਿਰਰ ਪੰਜਾਬ)-ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵਲੋਂ ਚਲਾਏ ਜਾ ਰਹੇ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ , ਜੋ ਕਿ ਪੂਰੇ ਜਲੰਧਰ ਸ਼ਹਿਰ ਵਿਚ ਜੀਰੋ ਫੀਸ ਸਕੂਲ ਨਾਮ ਨਾਲ ਜਾਣਿਆ ਜਾਂਦਾ ਹੈ | ਅੱਜ ਇਸ ਸਕੂਲ ਦੇ ਮੁੱਖ ਸੰਸਥਾਪਕ ਸ੍ਰ .ਮੋਹਨ ਸਿੰਘ ਸਹਿਗਲ ਜੀ ਦੀ ਮਿੱਠੀ ਪਿਆਰੀ ਯਾਦ ਨੂੰ ਸਮਰਪਿਤ ਇਕ ਧਾਰਮਿਕ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਮੋਹਨ ਸਿੰਘ ਸਹਿਗਲ ਜੀ ਦੇ ਭਰਾਤਾ ਸ੍ਰ. ਬੇਅੰਤ ਸਿੰਘ ਸਰਹੱਦੀ ਸਾਹਿਬ ਜੀ ਅਤੇ ਸ੍ਰ.ਹਰਮੀਤ ਸਿੰਘ ਆਰਕੀਟੈਕਟ ਜੀ ਦੀ ਧਰਮ ਸੁਪਤਨੀ ਬੀਬੀ ਕੁਲਵਿੰਦਰ ਕੌਰ ਆਰਕੀਟੈਕਟ ਸ਼ਾਮਲ ਹੋਏ |

ਇਸ ਮੋਕੇ ਸਕੂਲ ਦੇ ਅਤੇ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਦੇ ਮੁਖ ਸੇਵਾਦਾਰ ਸ : ਪਰਮਿੰਦਰ ਪਾਲ ਸਿੰਘ ਖਾਲਸਾ ਨੇ ਜਿਥੇ ਸਕੂਲ ਦੇ ਬੱਚਿਆਂ ਨੂੰ ਆਪਣੀ ਦਸਤਾਰ,ਜੋ ਪੂਰੀ ਦੁਨੀਆ ਵਿਚ ਸਾਡੀ ਵੱਖਰੀ ਹੋਂਦ ਦਾ ਪ੍ਰਗਟਾਵਾ ਕਰਦੀ ਹੈ ਇਸ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ ਇਹ ਸਾਨੂੰ ਗੁਰੂ ਸਾਹਿਬਾਨ ਵਲੋਂ ਬਖਸ਼ੀ ਹੋਈ ਸਰਦਾਰੀ ਦਾ ਪ੍ਰਤੀਕ ਹੈ , ਉਥੇ ਸਕੂਲ ਦੇ ਪ੍ਰਿੰਸੀਪਲ ਅਤੇ ਸਾਰੇ ਟੀਚਿੰਗ ਸਟਾਫ ਦੀ ਭਰਪੂਰ ਸ਼ਲਾਗਾ ਕੀਤੀ , ਜਿਨ੍ਹਾਂ ਦੀ ਮਿਹਨਤ ਸਦਕਾ ਬਚਿਆ ਵਿਚ ਉਚਸਤ੍ਰੀਆ ਚੰਗੇ ਧਾਰਮਿਕ ਅਤੇ ਸਮਾਜਿਕ ਬਦਲਾਵ ਪ੍ਰਗਟ ਹੋ ਰਹੇ ਹਨ , ਖਾਲਸਾ ਜੀ ਨੇ ਗੁਰਪੁਰਵਾਸੀ ਸ : ਮੋਹਨ ਸਿੰਘ ਸਹਿਗਲ ਵਲੋਂ ਸਕੂਲ ਲਈ ਕੀਤੇ ਕਾਰਜਾ ਅਤੇ ਉਨ੍ਹਾਂ ਵਲੋਂ ਕੀਤੇ ਕਾਰਜਾ ਦੀ ਭਰਪੂਰ ਸ਼ਲਾਗਾ ਕੀਤੀ ਗਈ , ਉਨ੍ਹਾਂ ਨੇ ਕਹਿਆ ਉਨ੍ਹਾਂ ਦੀ ਬਦੋਲਤ ਸਨ ੨੦੧੨ ਵਿਚ ਸਕੂਲ ਜ਼ੀਰੋ ਫੀਸ ਨਾਲ ਅਰੰਭਿਆ ਗਇਆ ,

ਇਨ੍ਹਾ ਤੋ ਇਲਾਵਾ ਸਰਕਲ ਇੰਚਾਰਜ ਸ੍ਰ . ਬਲਜੀਤ ਸਿੰਘ ਅਤੇ ਕਮੇਟੀ ਮੈਂਬਰ ਸ੍ਰ .ਪ੍ਰੇਮ ਸਿੰਘ ਜੀ ਅਤੇ ਤਜਿੰਦਰ ਸਿੰਘ ਇਲੈਕਟਰੇਸਿਓੰਣ ਨੇ ਵੀ ਉਚੇਚੇ ਤੌਰ ਤੇ ਸਮੂਲੀਅਤ ਕੀਤੀ | ਇਸ ਮੁਕਾਬਲੇ ਵਿਚ ਪਹਿਲੇ ਸਥਾਨ ਤੇ ਬੱਚੀ ਹਰਕੋਮਲ ਕੌਰ ਦੂਜੇ ਸਥਾਨ ਤੇ ਜਸਪ੍ਰੀਤ ਕੌਰ ਤੀਜੇ ਸਥਾਨ ਤੇ ਕਿਰਨਦੀਪ ਕੌਰ ਚੌਥੇ ਸਥਾਨ ਤੇ ਸਰਬਪ੍ਰੀਤ ਸਿੰਘ ਅਤੇ ਪੰਜਵੇ ਸਥਾਨ ਤੇ ਅਭਿਨੀਤ ਕੌਰ ਰਹੀ | ਭਾਗ ਲੈਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਬੱਚਿਆਂ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕ ਸਾਹਿਬਾਨ ਮੈਡਮ ਅੰਮ੍ਰਿਤਪਾਲ ਕੌਰ ਅਤੇ ਸ੍ਰ. ਮਨਦੀਪ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਬੀਬੀ ਕੁਲਵਿੰਦਰ ਕੌਰ ਆਰਕੀਟੈਕਟ ਜੀ ਨੂੰ ਸਕੂਲ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਰੰਗ ਕਰਵਾਉਣ ਦੀ ਸੇਵਾ ਕਰਾਉਣ ਵਾਸਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਸ੍ਰ. ਪਰਮਿੰਦਰਪਾਲ ਸਿੰਘ ਖਾਲਸਾ ਜੀ ਨੇ ਵੀ ਬੱਚਿਆ ਦੀ ਹੌਸਲਾ ਅਫਜਾਈ ਵਾਸਤੇ ਵਿਸ਼ੇਸ ਇਨਾਮ ਵੀ ਦਿਤੇ ਗਏ | ਸ੍ਰ. ਬੇਅੰਤ ਸਿੰਘ ਸਰਹੱਦੀ ਸਾਹਿਬ ਨੇ ਬੱਚਿਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਕੂਲ ਵਲੋਂ ਕੀਤੇ ਜਾਂਦੇ ਅਜਿਹੇ ਉਪਰਾਲੇ ਸਲਾਘਾਯੋਗ ਹਨ ਜੋ ਬੱਚਿਆਂ ਨੂੰ ਆਪਣੇ ਵਿਰਸੇ ਅਤੇ ਸਿੱਖੀ ਸਿਧਾਂਤਾਂ ਨਾਲ ਜੋੜੀ ਰੱਖਦੇ ਹਨ | ਆਏ ਹੋਏ ਮਹਿਮਾਨਾਂ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਕੂਲ ਸਟਾਫ ਵੀ ਇਸ ਮੌਕੇ ਤੇ ਹਾਜਰ ਸੀ |





