ਪੈਰਿਸ 8 ਸਤੰਬਰ ( ਭੱਟੀ ਫਰਾਂਸ ) ਫਰਾਂਸ ਨਿਵਾਸੀ ਸਰਦਾਰ ਰਾਜਬੀਰ ਸਿੰਘ ਤੁੰਗ ਅਤੇ ਸੁਖਵੀਰ ਸਿੰਘ ਕੰਗ ਨੇ ਮੀਡੀਆ ਰਾਹੀਂ ਅਪੀਲ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਕੱਲ ਭਾਵ ਨੌਂਅ ਸਤਬੰਦ ਨੂੰ ਸਰਦਾਰ ਦੇਵਿੰਦਰ ਸਿੰਘ ਮੱਲੀ ਅਤੇ ਉਸਦੇ ਸਾਥੀਆਂ ਵੱਲੋਂ ਜਿਹੜਾ ਦੂਸਰਾ ਟੂਰਨਾਮੈਂਟ ਵਲੰਸੀਆ ਵਿਖ਼ੇ ਕਰਵਾਇਆ ਜਾਂ ਰਿਹਾ ਹੈਂ | ਉਸ ਟੂਰਨਾਮੈਂਟ ਬਾਰੇ ਸਾਡੇ ਦੋਹਾਂ ਵੱਲੋਂ ਵਲੰਸੀਆ ਅਤੇ ਉਸਦੇ ਆਸ ਪਾਸ ਰਹਿੰਦੇ ਦਰਸ਼ਕਾਂ ਨੂੰ ਬੇਨਤੀ ਕੀਤੀ ਜਾਂਦੀ ਹੈਂ ਕਿ ਟੂਰਨਾਮੈਂਟ ਦੀ ਰੌਣਕ ਵਧਾਉਣ ਅਤੇ ਪ੍ਰਬੰਧਕਾਂ ਦੀ ਹੋਂਸਲਾ ਹਫਜਾਈ ਕਰਨ ਵਾਸਤੇ ਖੇਡ ਮੇਲੇ ਵਾਲੀ ਗਰਾਉਂਡ ਵਿੱਚ ਹੁੰਮ ਹੁਮਾ ਕੇ ਪਹੁੰਚੋ ਅਤੇ ਯੂਰਪ ਭਰ ਤੋਂ ਪਹੁੰਚ ਰਹੇ ਇੰਟਰਨੈਸ਼ਨਲ ਕਬੱਡੀ ਖਿਡਾਰੀਆਂ ਦੀ ਖੇਡ ਦੇਖ ਕੇ ਭਰਭੂਰ ਅਨੰਦ ਮਾਣੋ | ਖੇਡ ਮੇਲੇ ਵਾਲੀ ਗਰਾਉਂਡ ਵਿੱਚ ਫੈਮਲੀਆਂ ਦੇ ਬੈਠਣ ਅਤੇ ਖਾਣ ਪੀਣ ਦੇ ਪੂਰੇ ਪੂਰੇ ਪ੍ਰਬੰਧ ਕੀਤੇ ਹੋਏ ਹਨ, ਇਸ ਲਈ ਬਿਨਾਂ ਝਿਜਕ ਪਹੁੰਚ ਕੇ ਪ੍ਰਬੰਧਕਾਂ ਦਾ ਸਾਥ ਦਿਉ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਇਹ ਵੀਰ ਇਹੋ ਜਿਹੇ ਸਲਾਨਾ ਟੂਰਨਾਮੈਂਟ ਕਰਵਾ ਸਕਣ |





